ਲੁਧਿਆਣਾ ਤੋਂ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਜ਼ਖਮੀ/ ਘਰ ਦੇ ਬਾਥਰੂਮ ’ਚ ਫਿਸਲਣ ਕਾਰਨ ਲੱਗੀ ਸੱਟ

0
2

 

ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਦੇ ਆਪਣੇ ਘਰ ਦੇ ਬਾਥਰੂਮ ਅੰਦਰ ਡਿੱਗਣ ਕਾਰਨ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਵਿਧਾਇਕ ਆਪਣੇ ਘਰ ਦੇ ਬਾਥਰੂਮ ਵਿਚ ਸਨ ਕਿ ਅਚਾਨਕ ਡਿੱਗਣ ਕਾਰਨ ਉਨ੍ਹਾਂ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਮੱਥੇ ਤੇ 25 ਟਾਂਕੇ ਲੱਗੇ ਹਨ। ਜਾਣਕਾਰੀ ਅਨੁਸਾਰ ਉਹ ਵਾਸ਼ਰੂਮ ਵਿਚ ਹੱਥ ਧੋ ਰਹੇ ਸੀ ਕਿ ਅਚਾਨਕ ਪੈਰ ਤਿਲਕਣ ਕਾਰਨ ਡਿੱਗ ਪਏ ਅਤੇ ਉਨ੍ਹਾਂ ਦਾ ਸਿਰ ਟੂਟੀ ਵਿਚ ਲੱਗਿਆ, ਜਿਸ ਕਾਰਨ ਗੰਭੀਰ ਜ਼ਖਮੀ ਹੋ ਗਏ।
ਸੱਟ ਇੰਨੀ ਗਹਿਰੀ ਤੇ ਵੱਡੀ ਸੀ ਕਿ ਉਨ੍ਹਾਂ ਨੂੰ 25 ਟਾਂਕੇ ਲੱਗੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਬੀਬੀ ਛੀਨਾ ਆਪਣੇ ਘਰ ਦੇ ਬਾਥਰੂਮ ਵਿੱਚ ਗਏ ਸਨ, ਜਿਸ ਦੌਰਾਨ ਜਦੋਂ ਉਹ ਵਾਸ਼ਵੇਸ਼ਨ ਤੇ ਹੱਥ ਧੋਣ ਲੱਗੇ, ਤਾਂ ਉਹਨਾਂ ਦਾ ਪੈਰ ਤਿਲਕ ਗਿਆ। ਪੈਰ ਤਿਲਕਣ ਕਰਕੇ ਉਹਨਾਂ ਦਾ ਸਿਰ ਵਾਸ਼ਵੇਸ਼ਨ ਦੀ ਟੂਟੀ ਤੇ ਜਾ ਲੱਗਾ। ਜਿਸ ਕਰਕੇ ਉਨਾਂ ਦੇ ਸਿਰ ਵਿੱਚੋਂ ਖੂਨ ਵਗਣ ਲੱਗ ਪਿਆ। ਗੰਭੀਰ ਜਖਮੀ ਹੋਣ ਕਰਕੇ ਬੀਬੀ ਛੀਨਾ ਨੂੰ ਉਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੁੱਗਰੀ ਦੇ ਪ੍ਰੋਫਾਇਲ ਹਸਪਤਾਲ ਵਿਖੇ ਲੈਜਾਂਦਾ ਗਿਆ। ਜਿੱਥੇ ਡਾਕਟਰਾਂ ਨੇ ਬੀਬੀ ਛੀਨਾ ਦੇ 25 ਟਾਂਕੇ ਲਗਾਏ। ਟਾਂਕੇ ਲਗਾਉਣ ਤੋਂ ਬਾਅਦ ਹੀ ਬੀਬੀ ਛੀਨਾ ਦੇ ਜਖਮ ਤੋਂ ਖੂਨ ਨਿਕਲਣਾ ਬੰਦ ਹੋਇਆ।
ਕੁੱਝ ਸਮਾਂ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਬੀਬੀ ਛੀਨਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਬੀਬੀ ਛੀਨਾ ਨੂੰ ਕੁੱਝ ਦਿਨਾਂ ਲਈ ਘਰ ਵਿੱਚ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਬੀਬੀ ਛੀਨਾ ਦੇ ਨਜ਼ਦੀਕਿਆਂ ਅਨੁਸਾਰ ਉਨਾਂ ਦੀ ਹਾਲਤ ਹੁਣ ਠੀਕ ਹੈ, ਪਰ ਡਾਕਟਰ ਨੇ ਉਹਨਾਂ ਨੂੰ ਕੁੱਝ ਦਿਨ ਘਰ ਵਿੱਚ ਹੀ ਆਰਾਮ ਕਰਨ ਲਈ ਆਖਿਆ ਹੈ। ਇਸ ਲਈ ਬੀਬੀ ਛੀਨਾ ਕੁੱਝ ਦਿਨ ਘਰ ਵਿੱਚ ਹੀ ਆਰਾਮ ਕਰਨਗੇ।

LEAVE A REPLY

Please enter your comment!
Please enter your name here