ਪੰਜਾਬ ਸੰਗਰੂਰ ਵਾਸੀ ਨੌਜਵਾਨ ਦੀ ਯੂਕੇ ’ਚ ਮੌਤ/ 10 ਸਾਲਾ ਤੋਂ ਵਿਦੇਸ਼ ਰਹਿ ਰਿਹਾ ਸੀ ਸਿਮਰਨਜੀਤ ਸਿੰਘ/ ਮ੍ਰਿਤਕ ਦੇਹ ਵਾਪਸ ਲਿਆਉਣ ’ਚ ਮਦਦ ਲਈ ਅਪੀਲ By admin - February 10, 2026 0 1 Facebook Twitter Pinterest WhatsApp ਸੰਗਰੂਰ ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ੀ ਧਰਤੀ ਤੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਵਾਸੀ ਪਿੰਡ ਦਿਆਲਗੜ੍ਹ ਜੇਜੀਆ ਦਿੜ੍ਹਬਾ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਸਿਮਰਨਜੀਤ ਸਿੰਘ 10 ਸਾਲ ਪਹਿਲਾਂ ਯੂਕੇ ਗਿਆ ਸੀ, ਜਿੱਥੇ ਉਹ ਬਰਮਿੰਘਮ ਸ਼ਹਿਰ ਵਿਖੇ ਰਹਿ ਰਿਹਾ ਸੀ ਅਤੇ ਇਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਗਿਆ ਸੀ। ਮੌਤ ਦੀ ਖਬਰ ਪਿੰਡ ਪਹੁੰਚਣ ਤੋਂ ਬਾਦ ਸੋਗ ਦੀ ਲਹਿਰ ਹੈ। ਪਰਿਵਾਰ ਨੇ ਸਰਕਾਰ ਅੱਗੇ ਮ੍ਰਿਤਕ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ