ਗੁਰਦਾਸਪੁਰ ਪੁਲਿਸ ਵੱਲੋਂ ਕਤਲ ਕਾਂਡ ਦਾ ਦੋਸ਼ੀ ਕਾਬੂ/ ਮੁਕਾਬਲੇ ਤੋਂ ਬਾਦ ਜ਼ਖਮੀ ਹਾਲਤ ’ਚ ਕੀਤਾ ਗ੍ਰਿਫਤਾਰ

0
2

 

ਗੁਰਦਾਸਪੁਰ ਪੁਲਿਸ ਨੇ ਮੈਡੀਕਲ ਸਟੋਰ ਮਾਲਕ ਦੇ ਕਤਲ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਦਾ ਐਨਕਾਊਟਰ ਕੀਤਾ ਹੈ। ਨਿਸ਼ਾਨ ਸਿੰਘ ਨਾਮ ਦਾ ਇਹ ਗੈਂਗਸਟਰ 28 ਜਨਵਰੀ ਨੂੰ ਡੇਰਾ ਬਾਬਾ ਨਾਨਕ ਵਿਖੇ ਵਾਪਰੇ ਕਤਲ ਕਾਂਡ ਵਿਚ ਲੋੜੀਂਦਾ ਸੀ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਨੂੰ ਗ੍ਰਿਫਤਾਰ ਕਰਨ ਤੋਂ ਬਾਦ ਪਿੰਡ ਖੰਨਾ ਜਮਾਰਾਂ ਨੇੜੇ ਹਥਿਆਰ ਬਰਾਮਦਗੀ ਲਈ ਲਿਆਂਦਾ ਗਿਆ ਸੀ, ਜਿੱਥੇ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਮੁਲਜਮ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜਮ ਨੂੰ ਹਸਪਤਾਲ ਵਿਚ ਦਾਖਲ ਕਰਵਾ ਕੇ ਜਾਂਚ ਅਰੰਭ ਦਿੱਦੀ ਹੈ।
ਮੌਕੇ ਤੇ ਪਹੁੰਚੇ ਡੀਆਈਜੀ ਬਾਰਡਰ ਰੇਂਜ ਨੇ ਕਿਹਾ ਕਿ ਬੇਦੀ ਮੈਡੀਕਲ ਸਟੋਰ ਦੇ ਮਾਲਕ ਦੇ ਕਤਲ ਮਾਮਲੇ ਵਿਚ ਚਾਰ ਲੋਕ ਗਿਰਫਤਾਰ ਕੀਤੇ ਸੀ ਜਿਨ੍ਹਾਂ ਵਿਚੋਂ ਦੋ ਸਕੇ ਭਰਾ ਸਨ ਔਰ ਇੱਕ ਨਿਸ਼ਾਨ ਸਿੰਘ ਨਾਮ ਦੇ ਸ਼ਖਸ ਨੂੰ ਅੱਜ ਅਸੀਂ ਅੰਮ੍ਰਿਤਸਰ ਦੇ ਇਲਾਕੇ ਚੋਂ ਗ੍ਰਿਫਤਾਰ ਕੀਤਾ ਸੀ ਔਰ ਉਸ ਦੀ ਨਿਸ਼ਾਨਦਹੀ ਤੇ ਅਸੀਂ ਉਸ ਨੂੰ ਪਿੰਡ ਖੰਨਾ ਚਮਾਰਾ ਵਿਖੇ ਲੈ ਕੇ ਆਏ ਸੀ ਜਿੱਥੇ ਉਸਨੇ ਰਿਕਵਰੀ ਦੌਰਾਨ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਫਾਇਰ ਜਵਾਨਾਂ ਵੱਲੋਂ ਕੀਤਾ ਗਿਆ ਤੇ ਨਿਸ਼ਾਨ ਸਿੰਘ ਜਖਮੀ ਹੋ ਗਿਆ ਜਿਸ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।

LEAVE A REPLY

Please enter your comment!
Please enter your name here