ਪੰਜਾਬ ਮਾਛੀਵਾੜਾ ਦੇ ਪਿੰਡ ਹਰੀਮਾਬਾਦ ’ਚ ਚੋਰਾਂ ਦਾ ਧਾਵਾਂ/ 21 ਤੋਲੇ ਸੋਨਾ ਤੇ ਨਕਦੀ ਲੈ ਕੇ ਚੋਰ ਫਰਾਰ By admin - February 6, 2026 0 1 Facebook Twitter Pinterest WhatsApp ਥਾਣਾ ਮਾਛੀਵਾੜਾ ਅਧੀਨ ਪੈਂਦੇ ਪਿੰਡ ਰਹੀਮਾਬਾਦ ਖੁਰਦ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦੇ ਘਰ ਦੇਰ ਰਾਤ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਕੁਝ ਨਕਦੀ ਚੋਰੀ ਕਰ ਲਈ। ਭਰਾ ਜੋਗਿੰਦਰ ਸਿੰਘ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰਾਂ ਸਮੇਤ ਮਾਛੀਵਾੜਾ ਵਿਖੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਹੋਏ ਸਨ ਅਤੇ ਜਦੋਂ ਵਾਪਸ ਘਰ ਪਰਤੇ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰੋਂ 21 ਤੋਲੇ ਸੋਨਾ ਤੇ 30 ਤੋਂ 40 ਹਜ਼ਾਰ ਰੁਪਏ ਗਾਇਬ ਸਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਮਾਛੀਵਾੜਾ ਸਾਹਿਬ ਤੋਂ ਰਾਤ 10.30 ਵਜੇ ਆਪਣੇ ਪਿੰਡ ਰਹੀਮਾਬਾਦ ਘਰ ਪੁੱਜੇ ਤਾਂ ਘਰ ਦਾ ਬਾਹਰਾ ਤਾਲ੍ਹਾ ਟੁੱਟਿਆ ਹੋਇਆ ਸੀ ਅਤੇ ਅੰਦਰ ਕਮਰਿਆਂ ਵਿਚ ਦਰਵਾਜੇ ਖੁੱਲ੍ਹੇ ਹੋਏ ਸਨ। ਕਮਰੇ ’ਚ ਪਈਆਂ ਅਲਮਾਰੀਆਂ ’ਚ ਪਏ ਸਮਾਨ ਦੀ ਚੋਰਾਂ ਨੇ ਉਥਲ ਪੁਥਲ ਕੀਤੀ ਸੀ। ਉਕਤ ਭਰਾ ’ਚੋਂ ਵੱਡੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਕਮਰੇ ’ਚ ਪਈ ਅਲਮਾਰੀ ਨੂੰ ਤੋੜ ਕੇ ਚੋਰ 21 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 30 ਤੋਂ 40 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ। ਦੂਸਰੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਚੋਰ ਉਸਦੇ ਕਮਰੇ ’ਚ ਪਈ ਅਲਮਾਰੀ ’ਚੋਂ ਕਰੀਬ 7 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਪਰਿਵਾਰ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਘਰ ਚੋਰੀ ਹੋਈ ਸੀ ਪਰ ਉਸ ਸਮੇਂ ਆਪਣੇ ਤੌਰ ’ਤੇ ਚੋਰ ਨੂੰ ਕਾਬੂ ਕਰ ਸਮਾਨ ਵਾਪਸ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਵੀ ਉਕਤ ਨੌਜਵਾਨ ’ਤੇ ਹੀ ਸ਼ੱਕ ਹੈ ਜਿਸ ਸਬੰਧੀ ਉਨ੍ਹਾਂ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਲੋਂ ਵੀ ਮੌਕੇ ਦਾ ਜਾਇਜ਼ਾ ਲਿਆ ਗਿਆ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।