ਕਪੂਰਥਲਾ ’ਚ ਫਲੈਕਸ ਬੋਰਡ ਪਾੜਣ ਦਾ ਮੁੱਦਾ ਗਰਮਾਇਆ/ ਸ਼ਰਾਰਤੀਆਂ ਨੇ ਪਾੜੇ ਭਗਤ ਰਵੀਦਾਸ ਦੇ ਫਲੈਕਸ ਬੋਰਡ/ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਸ਼ਰਾਰਤੀ

0
1

 

ਕਪੂਰਥਲਾ ਸ਼ਹਿਰ ਅੰਦਰ ਮਾਹੌਲ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਸ਼ਹਿਰ ਦੇ ਚੌਕ ’ਤੇ ਲੱਗੇ ਫਲੈਕਸ ਬੋਰਡ ਨੂੰ ਸ਼ਰਾਰਤੀ ਅਨਸਰਾਂ ਨੇ ਪਾੜ ਦਿੱਤਾ। ਇਸੇ ਦੌਰਾਨ ਲੋਕਾਂ ਨੇ ਮੁਸ਼ਤੈਦੀ ਦਿਖਾਉਂਦਿਆਂ ਘਟਨਾ ਅੰਜ਼ਾਮ ਦੇਣ ਵਾਲੇ ਸਖਸ਼ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਐਸਆਈ ਜਸਵੀਰ ਸਿੰਘ ਨੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਦੋਸ਼ੀ ਅਸ਼ੋਕ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਏ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਕ ਅਗਲੀ ਕਾਰਵਾਈ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here