ਗੁਰਦਾਸਪੁਰ ਥਾਣਾ ਸਿਟੀ ਦੀ ਹਦੂਦ ਅੰਦਰੋਂ ਸਾਇਕਲ ਚੋਰੀ/ ਬਜ਼ੁਰਗ ਨੇ ਪੁਲਿਸ ’ਤੇ ਲਾਏ ਗੰਭੀਰ ਇਲਜ਼ਾਮ

0
1

 

ਗੁਰਦਾਸਪੁਰ ਦੇ ਸਿਟੀ ਥਾਣੇ ਦੀ ਹਦੂਦ ਅੰਦਰੋਂ ਸਾਇਕਲ ਚੋਰੀ ਹੋਣ ਦਾ ਮੁੱਦਾ ਗਰਮਾ ਗਿਆ ਹੈ। ਸ਼ਹਿਰ ਦੇ ਕਾਹਨੂੰਵਾਲ ਰੋਡ ਵਾਸੀ ਪ੍ਰੇਮ ਕੁਮਾਰ ਦੇ ਦੱਸਣ ਮੁਤਾਬਕ ਉਹ ਪਰਿਵਾਰਕ ਝਗੜੇ ਦੇ ਸਿਲਸਿਲਾ ਵਿਚ ਸਾਇਕਲ ਉਤੇ ਥਾਣੇ ਗਿਆ ਸੀ, ਜਿੱਥੇ ਉਸ ਦਾ ਸਾਇਕਲ ਭੇਦਭਰੀ ਹਾਲਤ ਵਿਚ ਚੋਰੀ ਹੋ ਗਿਆ। ਬਜ਼ੁਰਗ ਦਾ ਇਲਜਾਮ ਹੈ ਕਿ ਉਹ ਪੁਲਿਸ ਤੋਂ ਥਾਣੇ ਦੀ ਸੀਸੀਟੀਵੀ ਦੇਖਣ ਲਈ 6 ਦਿਨਾਂ ਤੋਂ ਚੱਕਰ ਕੱਟ ਰਿਹਾ ਹੈ ਪਰ ਪੁਲਿਸ ਵਾਲੇ ਲਗਾਤਾਰ ਆਨਾਕਾਨੀ ਕਰ ਰਹੇ ਹਨ। ਬਜ਼ੁਰਗ ਨੇ ਸੀਨੀਅਰ ਅਧਿਕਾਰੀਆਂ ਤੋਂ ਉਸ ਦਾ ਸਾਇਕਲ ਲੱਭਣ ਵਿਚ ਮਦਦ ਦੀ ਮੰਗ ਕੀਤੀ ਹੈ।
ਪੀੜਤ ਦਾ ਕਹਿਣਾ ਹੈ ਕਿ ਉਹ ਦੋ ਫਰਵਰੀ ਨੂੰ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਗਿਆ ਸੀ ਅਤੇ ਆਪਣਾ ਸਾਈਕਲ ਥਾਣੇ ਦੀ ਹਦੂਦ ਅੰਦਰ ਖੜ੍ਹਾ ਕੀਤਾ ਸੀ ਪਰ ਜਦੋਂ ਉਹ ਵਾਪਸ ਆਉਣ ਲੱਗਾ ਤਾਂ ਸਾਈਕਲ ਗਾਇਬ ਸੀ। ਉਸਨੇ ਇਹ ਦਾਅਵਾ ਕੀਤਾ ਹੈ ਕਿ ਜਿਸ ਜਗ੍ਹਾ ਉਤੇ ਉਸਨੇ ਸਾਈਕਲ ਲਗਾਇਆ ਸੀ ਉੱਥੇ ਮਿੱਟੀ ਤੇ ਸਾਈਕਲ ਦੇ ਟਾਇਰ ਦੇ ਨਿਸ਼ਾਨ ਵੀ ਮੌਜੂਦ ਹਨ ਪਰ ਇਸ ਦੇ ਬਾਵਜੂਦ ਪੁਲਿਸ ਮੁਲਾਜਮ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਉਸ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਸਾਇਕਲ ਲੱਭਣ ਵਿਚ ਮਦਦ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਜੇਕਰ ਬਜ਼ੁਰਗ ਦੇ ਇਲਜਾਮ ਸਹੀ ਹਨ ਤਾਂ ਇਹ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਵੱਡਾ ਸਵਾਲ ਹੈ ਕਿ ਜੇਕਰ ਥਾਣੇ ਅੰਦਰ ਹੀ ਲੋਕ ਸੁਰੱਖਿਅਤ ਨਹੀਂ ਹਨ ਤਾਂ ਥਾਣੇ ਦੇ ਬਾਹਰ ਲੋਕਾਂ ਦਾ ਕੀ ਬਣੇਗਾ।

LEAVE A REPLY

Please enter your comment!
Please enter your name here