ਰੋਪੜ ਪੁਲਿਸ ਵੱਲੋਂ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼/ 3 ਦੇਸੀ ਪਿਸਟਲ, 4 ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

0
1

ਰੋਪੜ ਪੁਲਿਸ ਨੇ ਹਥਿਆਰ ਤਸਕਰੀ ਦਾ ਪਰਦਾਫਾਸ਼ ਕਰਦਿਆਂ ਤਿੰਨ ਤਸਕਰਾਂ ਨੂੰ ਨਸ਼ਿਆਂ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ 3 ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜਮ ਇਹ ਹਥਿਆਰ ਯੂਪੀ ਤੋਂ ਲਿਆ ਕੇ ਪੰਜਾਬ ਅੰਦਰ ਗਲਤ ਅਨਸਰਾਂ ਨੂੰ ਸਪਲਾਈ ਕਰਦੇ ਸਨ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਨੇ ਖੋਹ ਮਾਮਲੇ ਵਿਚ ਗੁਰਪ੍ਰੀਤ ਸਿੰਘ ਨਾਮ ਦੇ ਸਖਸ਼ ਨੂੰ ਗ੍ਰਿਫਤਾਰ ਹੈ ਜੋ ਟਰੈਕਟਰ ਦੀ ਖੋਹ ਮਾਮਲੇ ਵਿਚ ਲੋੜੀਂਦਾ ਸੀ। ਫੜੇ ਗਏ ਮੁਲਜਮਾਂ ਦੀ ਪਛਾਣ ਅਜੂਬ ਅਲੀ, ਵਾਸੀ ਪਿੰਡ ਗੋਸਲਾ, ਵਰਿੰਦਰਜੀਤ ਸਿੰਘ ਵਾਸੀ ਸੰਤ ਨਗਰ ਮੋਰਿੰਡਾ, ਅਤੇ ਮਨਪ੍ਰੀਤ ਸਿੰਘ ਵਾਸੀ ਫਿਰੋਜਪੁਰ ਵਜੋਂ ਹੋਈ ਹੈ।
ਪੁਲਿਸ ਦੇ ਦੱਸਣ ਮੁਤਾਬਕ ਪਹਿਲੀ ਫਰਵਰੀ ਨੂੰ ਅਜੂਬ ਅਲੀ ਦੀ ਗ੍ਰਿਫਤਾਰ ਹੋਈ ਸੀ, ਜਿਸ ਨੇ ਵਰਿੰਦਰਜੀਤ ਸਿੰਘ ਤੋਂ ਹਥਿਆਰ ਲੈਣ ਦੀ ਗੱਲ ਕਬੂਲੀ ਸੀ। ਇਸ ਤੋਂ ਬਾਅਦ 3 ਫਰਵਰੀ ਨੂੰ, ਪੁਲਿਸ ਨੇ ਵਰਿੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਵਰਿੰਦਰਜੀਤ ਸਿੰਘ ਨੇ ਪੁਛਗਿੱਛ ਦੌਰਾਨ ਮਨਪ੍ਰੀਤ ਸਿੰਘ ਨਾਲ ਮਿਲ ਕੇ ਉੱਤਰ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਅੰਦਰ ਸਪਲਾਈ ਦੀ ਗੱਲ ਕਬੂਲੀ। ਇਸ ਤੋਂ ਬਾਦ  ਪੁਲਿਸ ਨੇ ਮਨਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਤਿੰਨਾਂ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here