ਅੰਮ੍ਰਿਤਸਰ ’ਚ ਆਂਗਣਵਾਰੀ ਵਰਕਰਾਂ ਵੱਲੋਂ ਖੁਦਕੁਸ਼ੀ/ ਖੁਦ ਨੂੰ ਅੱਗ ਲਗਾ ਕੇ ਸਮਾਪਤ ਕੀਤੀ ਜੀਵਨ ਲੀਲਾ

0
1

 

ਅੰਮ੍ਰਿਤਸਰ ਦੇ ਸੰਧੂ ਕਾਲੋਨੀ ਇਲਾਕੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਆਂਗਣਵਾੜੀ ਵਿੱਚ ਹੈਲਪਰ ਵਜੋਂ ਸੇਵਾ ਨਿਭਾਅ ਰਹੀ ਮਹਿਲਾ ਵੱਲੋਂ ਖੁਦ ਨੂੰ ਅੱਗ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 49 ਸਾਲਾ ਵੰਦਨਾ ਵਜੋਂ ਹੋਈ ਹੈ ਜੋ ਆਪਣੇ ਦੋ ਪੁੱਤਰ ਸਮੇਤ ਇੱਥੇ ਰਹਿ ਰਹੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਦੋਵੇਂ ਮਾਨਸਿਕ ਤੌਰ ਤੇ ਅਸਮਰੱਥ ਸਨ ਅਤੇ ਉਹ ਆਗਣਵਾੜੀ ਵਿਖੇ ਕੰਮ ਕਰ ਕੇ ਘਰ ਦਾ ਗੁਜਾਰਾ ਚਲਾ ਰਹੀ ਸੀ। ਘਟਨਾ ਤੋਂ ਬਾਦ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਘਟਨਾ ਵਾਲੇ ਦਿਨ ਵੰਦਨਾ ਨੇ ਮਹੱਲੇ ਵਿੱਚ ਹੋ ਰਹੇ ਇਕ ਵਿਆਹ ਸਮਾਗਮ ਵਿੱਚ ਜਾਣ ਦੀ ਤਿਆਰੀ ਕੀਤੀ ਹੋਈ ਸੀ। ਇਸ ਦੌਰਾਨ ਉਸਨੇ ਇੱਕ ਪੁੱਤਰ ਨੂੰ ਬੈਂਕ ਦੇ ਕੰਮ ਲਈ ਅਤੇ ਦੂਜੇ ਪੁੱਤਰ ਨੂੰ ਮੋਬਾਈਲ ਫ਼ੋਨ ਠੀਕ ਕਰਵਾਉਣ ਲਈ ਘਰੋਂ ਬਾਹਰ ਭੇਜ ਦਿੱਤਾ। ਕੁਝ ਸਮੇਂ ਬਾਅਦ ਜਦੋਂ ਇਕ ਪੁੱਤਰ ਘਰ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਘਰ ਦਾ ਇੱਕ ਕਮਰਾ ਅੰਦਰੋਂ ਬੰਦ ਸੀ। ਦਰਵਾਜ਼ਾ ਖੋਲ੍ਹਣ ‘ਤੇ ਅੰਦਰ ਵੰਦਨਾ ਅੱਗ ਨਾਲ ਸੜੀ ਹੋਈ ਮਿਲੀ।

LEAVE A REPLY

Please enter your comment!
Please enter your name here