ਪੰਜਾਬ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਪੰਚਾਇਤੀ ਮਤੇ ਦਾ ਮਾਮਲਾ/ ਡੀਐਸਪੀ ਦਫਤਰ ਪਹੁੰਚੀ ਪਿੰਡ ਦੀ ਪੰਚਾਇਤ/ ਵਿਆਹਾਂ ਬਾਰੇ ਪਾਸ ਮਤੇ ਬਾਰੇ ਹੋਈ ਵਿਚਾਰ-ਚਰਚਾ By admin - February 5, 2026 0 1 Facebook Twitter Pinterest WhatsApp ਦਿੜ੍ਹਬਾ ਦੇ ਪਿੰਡ ਰੋਗਲਾ ਦੀ ਪੰਚਾਇਤ ਵੱਲੋਂ ਵਿਆਹਾਂ ਬਾਰੇ ਪਾਸ ਮਤੇ ਦਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਮਹਿਲਾ ਕਮਿਸ਼ਨ ਦੇ ਨੋਟਿਸ ਤੋਂ ਬਾਦ ਡੀਐਸਪੀ ਵੱਲੋਂ ਪਿੰਡ ਦੀ ਪੰਚਾਇਤ ਨੂੰ ਦਫਤਰ ਬੁਲਾ ਕੇ ਪੱਖ ਜਾਣਿਆ ਗਿਆ ਹੈ। ਦੋਵੇਂ ਧਿਰਾਂ ਨੇ ਪੁਲਿਸ ਸਾਹਮਣੇ ਪੱਖ ਰੱਖਿਆ। ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਕਾਨੂੰਨਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਐਸਪੀ ਦਿੜਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਮਹਿਲਾ ਰਾਜ ਕਮਿਸ਼ਨ ਵੱਲੋਂ ਨੋਟਿਸ ਤੋਂ ਬਾਅਦ ਦੋਨਾਂ ਧਿਰਾਂ ਨੂੰ ਬੁਲਾ ਕੇ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਊਣ ਦੇ ਅਧਿਕਾਰ ਬਾਰੇ ਸਮਝਾਉਂਦਿਆਂ ਮਤਾ ਵਾਪਸ ਲੈਣ ਬਾਰੇ ਕਿਹਾ ਹੈ। ਪੁਲਿਸ ਨੇ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।