ਫਤਹਿਗੜ੍ਹ ਜ਼ਿਲ੍ਹਾ ਅਦਾਲਤ ਅੱਗੇ ਵਕੀਲਾਂ ਦਾ ਧਰਨਾ/ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਕਰ ਰਹੇ ਹੜਤਾਲ

0
8

ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਵੱਲੋਂ ਅੱਜ ਜਿਲ੍ਹਾ ਅਦਾਲਤਾਂ ਅੱਗੇ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਸਾਂ ਦੇ ਐਕਸ਼ਨ ਪਲਾਨ ਤੇ ਗਰਾਮ ਨਿਆਲਿਆਂ ਦੇ ਨਾਮ ਤੇ ਵਕੀਲਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ ਤਿੰਨ ਤਿਨਾਂ ਹੜਤਾਲ ਕੀਤਾ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਵਕੀਲਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ, ਵਿਰੋਧ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਕੇਸਾਂ ਦੇ ਐਕਸ਼ਨ ਪਲੈਨ ਦੇ ਨਾਂ ‘ਤੇ ਅਦਾਲਤਾਂ ਵੱਲੋਂ ਹਰ ਰੋਜ਼ ਅਗਲੀਆਂ ਤਰੀਕਾਂ ਪਾਈਆਂ ਜਾਂਦੀਆਂ ਹਨ। ਦੂਸਰਾ ਦੇਸ਼ ਭਰ ਵਿੱਚ ਦੋ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਗ੍ਰਾਮ ਨਿਆਲਿਆ ਖੋਲ੍ਹੇ ਜਾਣ ਤੇ ਤੀਸਰਾ ਜੋ ਅਦਾਲਤਾਂ ਵਿੱਚ ਡਿਫੈਂਸ ਕੌਂਸਲ ਲਗਾਏ ਜਾ ਰਹੇ ਹਨ। ਇਨ੍ਹਾਂ ਸਾਰੇ ਫੈਸਲਿਆਂ ਕਾਰਨ ਵਕੀਲਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਤਿੰਨ ਦਿਨਾਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ ਕੰਮ ਦਾ ਬਾਈਕਾਟ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here