ਪੰਜਾਬ ਪਟਿਆਲਾ ’ਚ ਨਸ਼ਿਆਂ ਨੂੰ ਲੈ ਕੇ ਬੋਲੇ ਸਿਹਤ ਮੰਤਰੀ/ ਵੀਡੀਓ ਵਾਇਰਲ ਮਾਮਲੇ ’ਚ ਕਾਰਵਾਈ ਦਾ ਭਰੋਸਾ/ ਲੋਕਾਂ ਨੇ ਵਾਇਰਲ ਵੀਡੀਓ ਬਾਰੇ ਪੁਛੇ ਸੀ ਸਵਾਲ By admin - February 5, 2026 0 8 Facebook Twitter Pinterest WhatsApp ਪਟਿਆਲਾ ’ਚ ਨਸ਼ੇ ਦੀ ਵਾਇਰਲ ਵੀਡੀਓ ਦਾ ਮੁੱਦਾ ਗਰਮਾ ਗਿਆ ਹੈ। ਇਸ ਸਬੰਧੀ ਪੁਛੇ ਜਾਣ ਉਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਤੁਰੰਤ ਐਕਸ਼ਨ ਦਾ ਭਰੋਸਾ ਦਿੱਤਾ ਹੈ। ਮੀਡੀਆ ਵੱਲੋਂ ਵਾਇਰਲ ਵੀਡੀਓ ਬਾਰੇ ਪੁੱਛੇ ਜਾਣ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨਸ਼ਿਆਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਸ਼ੇ ਦੀ ਵਾਇਰਲ ਵੀਡੀਓ ਵਿਚ ਤੁਰੰਤ ਕਾਰਵਾਈ ਹੋਈ ਸੀ ਅਤੇ ਹੁਣ ਨਵੀਂ ਵੀਡੀਓ ਮਾਮਲੇ ਵਿਚ ਵੀ ਸਖਸ ਐਕਸ਼ਨ ਲਿਆ ਜਾਵੇਗਾ।