ਗੁਰਦਾਸਪੁਰ ਦੇ ਖਿਡਾਰੀਆਂ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਜਿੱਤੇ ਮੈਡਲ/ ਸਕੂਲ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ

0
2

ਸਕੂਲ ਆਫ਼ ਐਮੀਨੈਸ ਗੁਰਦਾਸਪੁਰ ਦੇ ਖਿਡਾਰੀਆਂ ਨੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅਤੇ ਕਰਾਸ ਵਿੱਚ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਮੈਡਲ ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ ਤੇ ਪ੍ਰਿੰਸੀਪਲ ਅਨਿਲ ਭੱਲਾ ਅਤੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਨਿੱਘਾ ਸਵਾਗਤ ਕੀਤਾ।  ਖਿਡਾਰੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀਪ੍ਰਸੰਸਾ ਕਰਦਿਆਂ ਪ੍ਰਿੰਸੀਪਲ ਅਨਿਲ ਭੱਲਾ ਨੇ ਕਿਹਾ ਕਿ  ਸਕੂਲ ਵਲੋਂ ਖਿਡਾਰੀਆਂ ਦੀ ਬਿਹਤਰੀ ਲਈ ਹਮੇਸ਼ਾ ਬੂਹੇ ਖੁੱਲ੍ਹੇ ਹਨ, ਜਿਸ ਦੇ ਚਲਦਿਆਂ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੂਡੋ, ਬਾਸਕਟਬਾਲ, ਕਰਾਟੇ , ਵਾਲੀਵਾਲ, ਬੈਡਮਿੰਟਨ ਦੀਆਂ ਖੇਡਾਂ ਦੀਆਂ ਗਰਾਉਂਡ ਬਣਾਈਆਂ ਗਈਆਂ ਹਨ।  ਬਿਹਤਰੀਨ  ਅਧਿਆਪਨ ਸਟਾਫ਼ ਦੀ ਮਦਦ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਅਮਰਜੀਤ ਸ਼ਾਸਤਰੀ ਜੂਡੋ ਕੋਚ ਨੇ ਦੱਸਿਆ ਕਿ  ਸਕੂਲ ਦੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਸੁਖਜਿੰਦਰ ਕੁਮਾਰ ਨੌਵੀਂ ਜਮਾਤ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਮੈਡਲ ਜਿੱਤਦਾ ਆ ਰਿਹਾ ਹੈ। ਉਸਨੇ ਇਸ ਸਾਲ ਵੀ 69 ਵੀਆਂ ਨੈਸ਼ਨਲ ਸਕੂਲ ਖੇਡਾਂ  ਸਹਾਰਨਪੁਰ ਵਿਖੇ  ਕਰਾਸ ਵਿੱਚ ਬਰਾਉਨਜ ਮੈਡਲ ਜਿੱਤਿਆ ਹੈ।
ਇਸੇ ਤਰ੍ਹਾਂ ਪਰਮਨੂਰ ਸਿੰਘ ਪਿੰਡ  ਕੋਠੇ ਘੁਰਾਲਾ ਬਾਹਰਵੀਂ ਜਮਾਤ ਨੇ ਪਿਛਲੇ ਸਾਲ  ਸਕੂਲ ਨੈਸ਼ਨਲ ਪੱਧਰ ਤੇ ਬਰਾਉਨਜ ਮੈਡਲ ਅਤੇ ਇਸ ਸਾਲ ਸਹਾਰਨਪੁਰ ਵਿਖੇ ਸਿਲਵਰ ਮੈਡਲ ਜਿੱਤਿਆ ਹੈ। ਦੱਸਵੀਂ ਜਮਾਤ ਦੇ ਵਿਦਿਆਰਥੀ ਅਵਿਨਾਸ਼ ਮੱਟੂ ਨੇ 69 ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅੰਡਰ 17 ਸਾਲ ਇੰਫਾਲ ਮਨੀਪੁਰ ਵਿਖੇ ਬਰਾਉਨਜ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।‌ ਉਹਨਾਂ ਸਕੂਲ  ਸਟਾਫ ਦਾ ਅਤੇ ਪ੍ਰਿੰਸੀਪਲ ਅਨਿਲ ਭੱਲਾ  ਦੇ  ਜੂਡੋ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ।‌

LEAVE A REPLY

Please enter your comment!
Please enter your name here