ਪੰਜਾਬ ਸੰਗਰੂਰ ’ਚ ਆਵਾਰਾ ਪਸ਼ੂਆਂ ਦੀ ਦਹਿਸ਼ਤ/ ਲੜਾਈ ਚ ਬੱਚਾ ਜ਼ਖਮੀ, ਵਾਹਨਾਂ ਦਾ ਨੁਕਸਾਨ/ ਪ੍ਰਸ਼ਾਸਨ ਤੋਂ ਛੇਤੀ ਰੋਕਥਾਮ ਦੀ ਕੀਤੀ ਮੰਗ By admin - February 4, 2026 0 2 Facebook Twitter Pinterest WhatsApp ਸੰਗਰੂਰ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਕਾਰਨ ਹਾਦਸੇ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਸੇਖੂਪੁਰਾ ਮਹੁੱਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਰਾ ਪਸ਼ੂਆਂ ਦੀ ਲੜਾਈ ਕਾਰਨ 13 ਸਾਲਾਂ ਬੱਚਾ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਦੇ ਦੱਸਣ ਮੁਤਾਬਕ ਪਸ਼ੂਆਂ ਲੜਾਈ ਦੀ ਲਪੇਟ ਵਿਚ ਆਉਣ ਕਾਰਨ 13 ਸਾਲਾ ਬੱਚੇ ਦੀ ਲੱਤ ਟੁੱਟ ਗਈ। ਇਸ ਤੋਂ ਇਲਾਵਾ ਗਲੀ ਵਿਚ ਖੜ੍ਹੇ ਵਾਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾ ਨੇ ਪ੍ਰਸ਼ਾਸਨ ਤੋਂ ਆਵਾਰਾ ਪਸ਼ੂਆਂ ਦੀ ਰੋਕਥਾਮ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਮਹੁੱਲਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਡਾ ਘਰ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਕਿਉ ਕਿ ਅਵਾਰਾ ਪਸ਼ੂਆਂ ਦੇ ਆਤੰਕ ਕਾਰਨ ਡਰ ਲੱਗਦਾ ਹੈ, ਕਈ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਗੳਉਸਾਲਾ ਵਿੱਚ ਛੱਡਿਆ ਜਾਵੇ ਤਾਂ ਜ਼ੋ ਲੋਕਾਂ ਨੂੰ ਇਹਨਾਂ ਅਵਾਰਾ ਪਸ਼ੂਆਂ ਨੂੰ ਮੁਕਤੀ ਮਿਲ ਸਕੇ।