ਮਾਨਸਾ ’ਚ ਲਿਫਟ ਦੇਣ ਬਹਾਨੇ ਬਜ਼ੁਰਗ ਨਾਲ ਲੁੱਟ/ ਕਾਰ ਸਵਾਰ ਕੰਨ ’ਚੋਂ ਸੋਨੇ ਦੀ ਵਾਲੀ ਕੱਟ ਕੇ ਫਰਾਰ

0
2

ਮਾਨਸਾ ’ਚ ਕਾਰ ਸਵਾਰਾਂ ਵੱਲੋਂ ਲਿਫਟ ਦੇਣ ਬਹਾਨੇ ਸੋਨੇ ਦੀ ਵਾਲੀ ਲੁੱਟਣ ਦੀ ਖਬਰ ਸਾਹਮਣੇ ਆਈ ਹੈ। ਪੀੜਤਾ ਬਲਵੀਰ ਕੌਰ ਦੇ ਦੱਸਣ ਮੁਤਾਬਕ ਉਹ ਬੁਢਲਾਡਾ ਜਾਣ ਲਈ ਕਾਹਨਗੜ੍ਹ ਬੱਸ ਅੱਡੇ ਉਤੇ ਖੜ੍ਹੀ ਸੀ ਕਿ ਉੱਥੇ ਜਾਖਲ ਸਾਈਡ ਤੋਂ ਆਈ ਕਾਰ ਵਿਚ ਬੈਠੀਆਂ ਦੋ ਔਰਤਾਂ ਨੇ ਉਸ ਨੂੰ ਲਿਫਟ ਦੇਣ ਬਹਾਨੇ ਗੱਡੀ ਵਿਚ ਬਿਠਾ ਕੇ ਉਸ ਦੇ ਇਕ ਕੰਨ ਦੀ ਵਾਲੀ ਲਾਹ ਲਈ। ਜਦੋਂ ਉਨ੍ਹਾਂ ਨੇ ਦੂਜੀ ਵਾਲੀ ਲਾਹੁਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਸ਼ੱਕ ਪੈਣ ਦੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਗੱਡੀ ਵਿਚੋਂ ਉਤਾਰ ਕੇ ਫਰਾਰ ਹੋ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਪੀੜਤ ਬਲਵੀਰ ਬਲਵੀਰ ਕੌਰ ਨੇ ਦੱਸਿਆ ਕਿ ਉਹ ਕਾਹਨਗੜ ਬੱਸ ਸਟੈਂਡ ਉੱਪਰ ਬੂਢਲਾਡਾ ਜਾਣ ਲਈ ਖੜੀ ਸੀ ਜਾਖਲ ਸਾਈਡ ਤੋਂ ਆ ਰਹੀ ਚਿੱਟੇ ਰੰਗ ਦੀ ਕਾਰ ਜਿਸ ਵਿੱਚ ਦੋ ਔਰਤਾਂ ਬੈਠੀਆਂ ਸਨ। ਉਹਨਾਂ ਵੱਲੋਂ ਬਜ਼ੁਰਗ ਨੂੰ ਪੁੱਛਿਆ ਕਿੱਥੇ ਜਾਣਾ ਹੈ ਤਾਂ ਬਜ਼ੁਰਗ ਔਰਤ ਨੇ ਬੁਢਲਾਡਾ ਜਾਣ ਦਾ ਜ਼ਿਕਰ ਕੀਤਾ।

ਉਹਨਾਂ ਗੱਡੀ ਵਿੱਚ ਬਿਠਾ ਲਿਆ ਤੇ ਰਸਤੇ ਵਿੱਚ ਇੱਕ ਕੰਨ ਦੀ ਵਾਲੀ ਉਤਾਰ ਲਈ ਠੱਗ ਔਰਤਾਂ ਵੱਲੋਂ ਦੂਸਰੇ ਕੰਨ ਦੀ ਵਾਲੀ ਉਤਾਰਨ ਲਈ ਉਲਟੀ ਦਾ ਬਹਾਨਾ ਲਗਾਇਆ ਤੇ ਬਜ਼ੁਰਗ ਔਰਤ ਨੂੰ ਉਹਨਾਂ ਦੀ ਨੀਅਤ ਵਿੱਚ ਸ਼ੱਕ ਜਾਪਿਆ ਤਾਂ ਉਸਨੇ ਉੱਥੇ ਹੀ ਉਤਾਰਨ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ  ਤਾਂ ਬਜ਼ੁਰਗ ਦੀ ਥੋੜੀ ਸੂਝਬੂਝ ਨਾਲ ਇੱਕ ਕੰਨ ਦੀ ਵਾਲੀ ਬਚ ਗਈ ਤੇ ਉਹ ਬਜ਼ੁਰਗ ਔਰਤ ਨੂੰ ਰਸਤੇ ਵਿੱਚ ਹੀ ਉਤਾਰ ਕੇ ਰਫੂ ਚੱਕਰ ਹੋ ਗਏ। ਇਸ ਮਾਮਲੇ ਸਬੰਧੀ ਪੀੜਤਾ ਵੱਲੋਂ ਥਾਣਾ ਬਰੇਟਾ ਵਿਖੇ ਸੂਚਿਤ ਕਰ ਦਿੱਤਾ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here