ਫਤਹਿਗੜ੍ਹ ਸਾਹਿਬ ਪੁਲਿਸ ਨੇ ਸੁਲਝਾਇਆ ਖੋਹ ਦਾ ਮਾਮਲਾ/ ਤਿੰਨ ਮੁਲਜਮਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਕਾਬੂ/ 2 ਮੋਬਾਈਲ ਫੋਨ, ਇਕ ਦਾਤ, ਇਕ ਕਿਰਪਾਨ ਬਰਾਮਦ

0
1

 

ਫਤਿਹਗੜ੍ਹ ਸਾਹਿਬ ਪੁਲਿਸ ਨੇ ਖੋਹ ਦਾ ਮਾਮਲਾ ਸੁਲਝਾਉਂਦਿਆਂ ਤਿੰਨ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਵਰਿੰਦਰਜੀਤ ਸਿੰਘ, ਬਲਜੋਤ ਸਿੰਘ ਦੋਵੇਂ ਵਾਸੀ ਪਿੰਡ ਕੋਟਲਾ ਬਡਲਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੜੀ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਖੋਹ ਕੀਤੀ 850 ਨਗਦੀ, 2 ਮੋਬਾਇਲ ਫੋਨ, ਇਕ ਦਾਤ, ਇੱਕ ਕਿਰਪਾਨ, ਇੱਕ ਆਂਲਟੋ ਕਾਰ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖੇੜੀ ਨੌਧ ਸਿੰਘ ਦੇ ਐਸ ਐਚ ਓ ਮੇਜਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਪੁਲ ਸੂਆ ਭੜੀ ਮੌਜੂਦ ਸੀ, ਤਾਂ ਜਗਦੇਵ ਸਿੰਘ  ਵਾਸੀ ਕੋਟਲਾ ਅਜਨੇਰ ਨੇ ਇਤਲਾਹ ਦਿੱਤੀ, ਕਿ 02 ਨਾ ਮਾਲੂਮ ਵਿਅਕਤੀ ਇੱਕ ਆਲਟੋ ਕਾਰ ਵਿੱਚ ਉਸ ਕੋਲੋਂ 850 ਨਗਦ ਅਤੇ ਉਸਦਾ ਮੋਬਾਇਲ ਖੋਹ ਕੇ ਲੈ ਗਏ ਹਨ। ਜਿਸ ਤੇ ਮਾਮਲਾ ਦਰਜ ਕਰਕੇ ਵਰਿੰਦਰਜੀਤ ਸਿੰਘ  ਵਾਸੀ ਪਿੰਡ ਕੋਟਲਾ ਬਡਲਾ, ਗੁਰਪ੍ਰੀਤ ਸਿੰਘ  ਵਾਸੀ ਪਿੰਡ ਭੜੀ ਅਤੇ ਬਲਜੋਤ ਸਿੰਘ ਵਾਸੀ ਪਿੰਡ ਕੋਟਲਾ ਬਡਲਾ ਨੂੰ ਗ੍ਰਿਫਤਾਰ ਕੀਤਾ ਗਿਆ l ਇਹਨਾਂ ਵਿਅਕਤੀਆਂ ਕੋਲੋਂ 850 ਨਗਦ, ਇਕ ਵੀਵੋ ਦਾ ਮੋਬਾਇਲ ਫੋਨ, ਇਕ ਦਾਤ, ਇੱਕ ਕਿਰਪਾਨ, ਇੱਕ ਆਲਟੋ ਕਾਰ ਤੇ ਇੱਕ ਆਈ ਟੈਲ ਕੰਪਨੀ ਦਾ ਫੋਨ ਬਰਾਮਦ ਕੀਤਾ ਹੈ। ਇਹਨਾਂ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ l

LEAVE A REPLY

Please enter your comment!
Please enter your name here