ਲੁਧਿਆਣਾ ’ਚ ਹਾਈਵੋਲਟੇਜ਼ ਤਾਰਾਂ ’ਚ ਧਮਾਕਾ/ ਲੈਂਟਰ ਪਾਉਣ ਦੌਰਾਨ ਟਕਰਾਈ ਪਾਈਪ/ ਦੋ ਜ਼ਖਮੀ, ਮੀਟਰਾਂ ਦਾ ਹੋਇਆ ਨੁਕਸਾਨ

0
1

ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਤੀਸਰੀ ਮੰਜਲ ਤੇ ਲੈਂਟਰ ਪਾਉਣ ਦੌਰਾਨ ਇਕ ਲੋਹੇ ਦੀ ਪਾਈਪ ਹਾਈਵੋਲਟੇਜ ਤਾਰਾਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਕ ਮੁਹੱਲੇ ਅੰਦਰ ਘਰਾਂ ਦੇ ਮੀਟਰਾਂ ਤੋਂ ਇਲਾਵਾ ਬਿਜਲੀ ਦੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਲੋਕਾਂ ਨੇ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸ਼ੰਕਾ ਜਾਹਰ ਕੀਤੀ ਹੈ। ਸਥਾਨਕ ਵਾਸੀਆਂ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਖਬਰਾਂ ਮੁਤਾਬਕ ਇੱਥੇ ਗੋਵਿੰਦ ਕਲੋਨੀ ਵਿੱਚ ਇੱਕ ਘਰ ਦੀ ਤੀਸਰੀ ਮੰਜ਼ਿਲ ਤੇ ਲੈਂਟਰ ਪੈਣ ਦਾ ਕੰਮ ਚੱਲ ਰਿਹਾ ਸੀ। ਜਿਸ ਦੌਰਾਨ ਸਟਰਿੰਗ ਦੇ ਕੰਮ ਦੌਰਾਨ ਲੋਹੇ ਦੀ ਪਾਈਪ ਹਾਈ ਅਟੈਂਸ਼ਨ ਤਾਰ ਨਾਲ ਟਕਰਾ ਗਈ। ਕਰੰਟ ਇਨਾ ਜੋਰਦਾਰ ਸੀ ਕਿ ਵਿਅਕਤੀ ਜਖਮੀ ਹੋ ਗਿਆ ਅਤੇ ਤੀਸਰੀ ਮੰਜ਼ਿਲ ਤੋਂ ਨੀਚੇ ਗਿਰ ਗਿਆ। ਇਲਾਕਾ ਨਿਵਾਸੀਆਂ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਸ ਦਾ ਸੀਐਮ ਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਲਾਕਾ ਨਿਵਾਸੀਆਂ ਦੇ ਦੱਸਣ ਮੁਤਾਬਕ ਜਿੱਦਾਂ ਹੀ ਲੋਹੇ ਦੀ ਪਾਈਪ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਈ ਤਾਂ ਇੱਕ ਜ਼ੋਰਦਾਰ ਧਮਾਕਾ ਹੋਇਆ ਕਰੰਟ ਦਾ ਝਟਕਾ ਇਨਾ ਜ਼ਬਰਦਸਤੀ ਕਿ ਇਲਾਕੇ ਦੇ ਕਈ ਘਰਾਂ ਦੀ ਬਿਜਲੀ ਮੀਟਰ ਅਤੇ ਹੋਰ ਇਲੈਕਟਰੋਨਿਕ ਦਾ ਸਮਾਨ (ਟੀਵੀ ਫ੍ਰਿਜ ਏਸੀ) ਜਲ ਗਿਆ। ਹਾਦਸੇ ਦੌਰਾਨ ਇੱਕ ਮਹਿਲਾ ਦੀ ਘਬਰਾਹਟ ਦੇ ਕਾਰਨ ਧੜਕਣ ਵੱਧ ਗਈ ਅਤੇ ਤਬੀਅਤ ਵਿਗੜ ਗਈ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਿਸ ਤੋਂ ਬਾਅਦ ਸੁਰਖਸ਼ਾ ਨੂੰ ਦੇਖਦੇ ਹੋਏ ਇਲਾਕੇ ਦੀ ਸਪਲਾਈ ਘੱਟ ਦਿੱਤੀ ਅਤੇ ਜਲੇ ਹੋਏ ਮੀਟਰ ਤਾਰਾਂ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here