ਪੰਜਾਬ ਸੰਗਰੂਰ ’ਚ ਮਾਸੂਮ ’ਤੇ ਆਵਾਰਾ ਕੁੱਤਿਆਂ ਦਾ ਹਮਲਾ/ ਗਲੀ ’ਚ ਖੇਡਦੇ ਬੱਚੇ ਨੂੰ ਬਣਾਇਆ ਨਿਸ਼ਾਨਾ By admin - February 3, 2026 0 2 Facebook Twitter Pinterest WhatsApp ਸੰਗਰੂਰ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦੇ ਹਮਲਿਆਂ ਦਾ ਸਿਲਲਿਵਾ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾ ਵਿਚ ਆਵਾਰਾ ਕੁੱਤਿਆਂ ਨੇ ਗਲੀ ਵਿਚ ਖੇਡ ਰਹੇ 3 ਸਾਲਾ ਬੱਚੇ ਨੂੰ ਨਿਸ਼ਾਨਾ ਬਣਾਇਆ ਹੈ। ਮਾਪਿਆਂ ਦੇ ਦੱਸਣ ਮੁਤਾਬਕ ਬੱਚਾ ਗਲੀ ਵਿਚ ਖੇਡ ਰਿਹਾ ਸੀ, ਜਿਸ ਉਤੇ ਆਵਾਰਾ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਗਨੀਮਤ ਇਹ ਰਹੀ ਕਿ ਨੇੜੇ ਹੀ ਥੜ੍ਹੇ ਉਤੇ ਕੁੱਝ ਲੋਕ ਬੈਠੇ ਸਨ, ਜਿਨ੍ਹਾਂ ਨੇ ਭੱਜ ਕੇ ਬੱਚੇ ਦੀ ਜਾਨ ਬਚਾਈ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ ਹੈ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ। ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਵੀ ਘਟਨਾਵਾਂ ਤੇ ਚਿੰਤਾ ਜਾਹਰ ਕੀਤੀ ਹੈ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਹਰ ਰੋਜ਼ 10 ਤੋਂ 15 ਮਾਮਲੇ ਕੁੱਤਿਆਂ ਦੇ ਕੱਟਣ ਦੇ ਆ ਰਹੇ ਨੇ। ਤਿੰਨ ਸਾਲ ਦੇ ਮਾਸੂਮ ਦੇ ਸਰੀਰ ਉੱਪਰ ਵੀ ਕੁੱਤਿਆਂ ਦੇ ਕੱਟਣ ਦੇ ਕਈ ਵੱਡੇ ਨਿਸ਼ਾਨ ਹਨ। ਬੱਚੇ ਦੇ ਸਿਰ ਦੇ ਉੱਪਰ ਕੰਨਾਂ ਦੇ ਉੱਪਰ ਬਾਹਾਂ ਦੇ ਉੱਪਰ ਕੁੱਤਿਆਂ ਤੇ ਕੱਟਣ ਦੇ ਜ਼ਖਮ ਹਨ।