ਪੰਜਾਬ ਜਲਾਲਾਬਾਦ ’ਚ ਚੋਰੀ ਦੀ ਵੱਡੀ ਵਾਰਦਾਤ/ ਥਾਣਾ ਸਿਟੀ ਨੇੜੇ ਕੱਪੜੇ ਦੀ ਦੁਕਾਨ ’ਤੇ ਧਾਵਾਂ/ ਸਵਾ ਲੱਖ ਨਕਦੀ, 5 ਲੱਖ ਦੇ ਕੱਪੜੇ ਲੈ ਕੇ ਫਰਾਰ By admin - February 3, 2026 0 1 Facebook Twitter Pinterest WhatsApp ਸਰਹੱਦੀ ਸ਼ਹਿਰ ਜਲਾਲਾਬਾਦ ਅੰਦਰ ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਨੇ ਕਿ ਉਹ ਥਾਣੇ ਦੀ ਹਦੂਦ ਅੰਦਰ ਆਉਂਦੇ ਇਲਾਕਿਆਂ ਅੰਦਰ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਨੇ। ਤਾਜ਼ਾ ਮਾਮਲੇ ਵਿਚ ਚੋਰਾਂ ਨੇ ਥਾਣਾ ਸਿਟੀ ਨੇੜੇ ਸਥਿਤ ਰੈਡੀਮੇਟ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਤੜਕਸਾਰ ਸਾਢੇ ਚਾਰ ਵਜੇ ਕਾਰ ਵਿਚ ਆਏ ਤਿੰਨ ਚੋਰ ਸਵਾ ਲੱਖ ਰੁਪਏ ਦੀ ਨਕਦੀ ਅਤੇ 5 ਲੱਖ ਕੀਮਤ ਦੇ ਬਰਾਂਡਿਡ ਕੱਪੜੇ ਚੋਰੀ ਕਰ ਕੇ ਫਰਾਰ ਹੋ ਗਏ ਹਨ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਚੋਰ ਜਾਂਦੇ ਹੋਏ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਰਾਤ 11 ਵਜੇ ਦੁਕਾਨ ਤੋਂ ਵਾਪਸ ਗਿਆ ਸੀ ਅਤੇ ਵਿਆਹ ਸ਼ਾਦੀ ਦਾ ਸੀਜ਼ਨ ਹੋਣ ਦੇ ਚਲਦਿਆਂ ਉਸ ਕੋਲ ਨਗਦੀ ਜਿਆਦਾ ਸੀ ਤਕਰੀਬਨ ਸਵਾ ਲੱਖ ਰੁਪਿਆ ਸੀ ਜੋ ਉਹ ਨਾਲ ਨਹੀਂ ਲੈ ਕੇ ਗਿਆ ਕਿਉਂਕਿ ਰਸਤੇ ਵਿੱਚ ਪਹਿਲਾਂ ਹੀ ਉਸਦੇ ਨਾਲ ਇੱਕ ਵਾਰ ਲੁੱਟ ਖੋਹ ਚੁੱਕੀ ਹੈ। ਇਸ ਲਈ ਉਹ ਨਗਦੀ ਗੱਲੇ ਵਿੱਚ ਹੀ ਛੱਡ ਗਿਆ ਅਤੇ ਸਵੇਰੇ 7:30 ਵਜੇ ਉਸ ਨੂੰ ਫੋਨ ਆਇਆ ਤਾਂ ਪਤਾ ਲੱਗਾ ਕਿ ਚੋਰਾਂ ਨੇ ਉਸ ਦੀ ਦੁਕਾਨ ਦਾ ਸ਼ਟਰ ਭੰਨ ਕੇ ਚੋਰੀ ਕੀਤੀ ਦੁਕਾਨ ਤੇ ਆ ਕੇ ਉਸ ਨੇ ਦੇਖਿਆ ਤਾਂ ਦੁਕਾਨ ਦੇ ਵਿੱਚ ਲੱਗਾ ਮਿਊਜ਼ਿਕ ਸਿਸਟਮ ਕੈਮਰੇ ਡੀਵੀ ਆਰ ਮਹਿੰਗੇ ਪਰਫਿਊਮ ਜੀਨਸ ਪੈਂਟ ਜੈਕਟਸ ਸਾਰੀਆਂ ਹੀ ਬ੍ਰਾਂਡ ਦੇ ਨਾਲ ਗੱਲੇ ਵਿੱਚ ਪਿਆ ਤਕਰੀਬਨ ਸਵਾ ਲੱਖ ਰੁਪਆ ਚੋਰੀ ਹੋ ਚੁੱਕਿਆ। ਉਧਰ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਥਾਣੇ ਦੇ ਨੇੜੇ ਚੋਰੀ ਹੋਣ ਦੇ ਮਾਮਲੇ ਤੇ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸਿਰਫ ਦੋ ਪੀਸੀਆਰ ਨੇ ਜੋ ਸਾਰੇ ਸ਼ਹਿਰ ਦੇ ਵਿੱਚ ਰਾਉਂਡ ਮਾਰਦੀਆਂ ਨੇ। ਫਿਲਹਾਲ ਲਗਾਤਾਰ ਵੱਧ ਰਹੀਆਂ ਚੋਰੀਆਂ ਤੋਂ ਮੁਲਾਜ਼ਮਾਂ ਦੀ ਘਾਟ ਇੱਕ ਵਾਰ ਫੇਰ ਦਿਖਾਈ ਦੇ ਰਹੀ ਹੈ।