ਬਟਾਲਾ ’ਚ ਕੂੜੇ ਦੀ ਸਮੱਸਿਆ ’ਤੇ ਵਿਧਾਇਕ ਦਾ ਐਕਸ਼ਨ/ ਕਮਿਸ਼ਨਰ ਸਮੇਤ ਕਰਮਚਾਰੀਆਂ ਦੀ ਲਾਈ ਕਲਾਸ

0
2

 

ਬਟਾਲਾ ਸ਼ਹਿਰ ਅੰਦਰ ਕੂੜੇ ਦੇ ਨਿਪਟਾਰੇ ਦਾ ਮੁੱਦਾ ਗਰਮਾ ਗਿਆ ਹੈ। ਵਿਧਾਇਕ ਸ਼ੈਰੀ ਕਲਸੀ ਨੇ ਮਸਲੇ ਦੇ ਹੱਲ ਲਈ ਨਗਰ ਨਿਗਮ ਕਮਿਸ਼ਨਰ ਤੇ ਕਰਮਚਾਰੀਆਂ ਦੀ ਖਿਚਾਈ ਕੀਤੀ ਹੈ। ਵਿਧਾਇਕ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਮੌਕੇ ਤੇ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਦੂਸਰੇ ਕਰਮਚਾਰੀਆਂ ਨੂੰ ਬੁਲਾ ਕੇ ਕੂੜੇ ਦੀ ਸਮੱਸਿਆ ਦਾ ਛੇਤੀ ਹੱਲ ਕਰਨ ਦੀਆਂ ਹਦਾਇਤਾਂ ਦਿੰਦਿਆਂ ਕੰਮ ਸ਼ੁਰੂ ਕਰਵਾਇਆ।
ਉਨ੍ਹਾਂ ਆਪਣੀ ਡਿਊਟੀ ਚ ਕੋਤਾਹੀ ਵਰਤਣ ਵਾਲੇ ਨਗਰ ਨਿਗਮ ਦੇ ਕਰਮਚਾਰੀਆ ਨੂੰ ਵੀ ਝਾੜ ਪਾਈ ਉਥੇ ਹੀ ਉਹਨਾਂ ਕੂੜੇ ਦੀ ਸਾਂਭ ਸੰਭਾਲ ਲਈ ਬਣਾਈਆਂ ਗਈਆਂ ਪਿਟਸ ਵਾਲੀਆਂ ਜਗ੍ਹਾ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਥਾਂ ਵੇਖ ਕੇ ਹੈਰਾਨੀ ਹੋਈ ਹੈ ਕਿ ਇਨ੍ਹਾਂ ਥਾਵਾਂ ਨੂੰ ਕੂੜੇ ਦੀ ਸਾਂਭ ਸੰਭਾਲ ਲਈ ਇਸਤੇਮਾਲ ਹੀ ਨਹੀਂ ਕੀਤਾ ਜਾ ਰਿਹਾ ਜਦਕਿ ਇਹ ਜਗ੍ਹਾ ਵੀ ਨਗਰ ਨਿਗਮ ਦੇ ਅਧੀਨ ਆਉਂਦੀ ਹੈ ਅਤੇ ਇਸਦੀ ਦੇਖ ਰੇਖ ਦੀ ਜਿੰਮੇਦਾਰੀ ਵੀ ਨਗਰ ਨਿਗਮ ਅਧੀਨ ਹੀ ਹੁੰਦੀ ਹੈ।

LEAVE A REPLY

Please enter your comment!
Please enter your name here