ਬਠਿੰਡਾ ਨਗਰ ਨਿਗਮ ਦਫਤਰ ’ਚ ਅੱਗ ਦੀ ਘਟਨਾ/ ਤੀਜ਼ੀ ਮੰਜ਼ਿਲ ’ਤੇ ਰਿਕਾਰਡ ਰੂਮ ਅੰਦਰ ਲੱਗੀ ਅੱਗ

0
2

 

ਬਠਿੰਡਾ ਨਗਰ ਨਿਗਮ ਦਫ਼ਤਰ ਅੰਦਰ ਅੱਗ ਲੱਗਣ ਦੀ ਖਬਰ ਹੈ। ਦਫਤਰ ਦੀ ਤੀਜੀ ਮੰਜ਼ਿਲ ’ਤੇ ਰਿਕਾਰਡ ਰੂਮ ਅੰਦਰ ਲੱਗੀ ਅੱਗ ਨਾਲ ਅੰਦਰ ਪਿਆ ਮਹੱਤਵਪੂਰਨ ਰਿਕਾਰਡ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀ ਇੱਕ ਛੋਟੀ ਤੇ ਤਿੰਨ ਵੱਡੀਆਂ ਗੱਡੀਆਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਮੌਕੇ ਤੇ ਪਹੁੰਚੇ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਦੱਸਣ ਮੁਤਾਬਕ ਅੱਗ ਲੱਗਣ ਦਾ ਸੰਭਾਵੀ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ
ਮੇਅਰ ਦੇ ਦੱਸਣ ਮੁਤਾਬਕ ਅੱਗ ਦੀ ਚਪੇਟ ਵਿੱਚ 2011 ਦੀ ਜਨਗਣਨਾ ਸਮੇਤ ਸ਼ਹਿਰ ਦੀ ਹੋਰ ਪੁਰਾਣੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਆ ਗਏ ਹਨ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਕਿ ਇਸ ਸਾਰੇ ਰਿਕਾਰਡ ਦੀਆਂ ਕਾਪੀਆਂ ਨਗਰ ਨਿਗਮ ਕੋਲ ਔਨਲਾਈਨ ਰੂਪ ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਹੋਰ ਨੁਕਸਾਨ ਬਾਰੇ ਪੂਰੀ ਜਾਣਕਾਰੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਅਤੇ ਸਵੇਰ ਵੇਲੇ ਜਾਂਚ ਮਗਰੋਂ ਹੀ ਮਿਲ ਸਕੇਗੀ। ਘਟਨਾ ਦੌਰਾਨ ਪੁਲੀਸ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ।
ਚਸ਼ਮਦੀਦਾਂ ਦੇ ਅਨੁਸਾਰ, ਦੇਰ ਸ਼ਾਮ ਨਗਰ ਨਿਗਮ ਦਫ਼ਤਰ ਤੋਂ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ‘ਤੇ ਕਾਬੂ ਪਾਉਣ ਲਈ ਲਗਪਗ 40 ਮਿੰਟਾਂ ਤੱਕ ਜੱਦੋ-ਜਹਿਦ ਕਰਨੀ ਪਈ।
ਇਸ ਦੌਰਾਨ ਨਗਰ ਨਿਗਮ ਦਫ਼ਤਰ ਦੇ ਆਲੇ-ਦੁਆਲੇ ਦਾ ਇਲਾਕਾ ਧੂੰਏਂ ਨਾਲ ਭਰ ਗਿਆ। ਸਾਵਧਾਨੀ ਵਜੋਂ, ਕਰਮਚਾਰੀਆਂ ਅਤੇ ਆਸ-ਪਾਸ ਦੇ ਲੋਕਾਂ ਨੂੰ ਸੁਰੱਖਿਅਤ ਦੂਰੀ ‘ਤੇ ਲਿਜਾਇਆ ਗਿਆ। ਲਗਾਤਾਰ ਪਾਣੀ ਦੇ ਛਿੜਕਾਅ ਤੋਂ ਬਾਅਦ, ਆਖਰਕਾਰ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਇੱਕ ਵੱਡੀ ਤਬਾਹੀ ਟਲ ਗਈ। ਹਾਲਾਂਕਿ, ਅੱਗ ਲੱਗਣ ਦਾ ਸਹੀ ਕਾਰਨ ਅਜੇ ਤੱਕ ਅਣਜਾਣ ਹੈ। ਸ਼ੁਰੂ ਵਿੱਚ, ਸ਼ਾਰਟ ਸਰਕਟ ਦਾ ਸ਼ੱਕ ਹੈ, ਪਰ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਫਾਇਰ ਬ੍ਰਿਗੇਡ ਅਤੇ ਸਬੰਧਤ ਵਿਭਾਗ ਸਹੀ ਕਾਰਨ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੇ ਹਨ।

LEAVE A REPLY

Please enter your comment!
Please enter your name here