ਸੰਗਰੂਰ ਦੇ ਬਲਾਕ ਲਹਿਰਾ ’ਚ ਕਿਸਾਨਾਂ ਦੀ ਮੀਟਿੰਗ/ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕੀਤਾ ਸੰਬੋਧਨ/ 7 ਫਰਵਰੀ ਦੀ ਜਾਗਰੂਕਤਾ ਰੈਲੀ ਬਾਰੇ ਵਿਚਾਰ-ਚਰਚਾ

0
2

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਤੇ ਐਸਕੇਐਮ ਗੈਰ ਸਿਆਸੀ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾ ਅੰਦਰ ਮੀਟਿੰਗ ਕਰ ਕੇ 7 ਫਰਵਰੀ ਤੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾਣ ਵਾਲੀ ਕਿਸਾਨ ਜਾਗਰੂਕਤਾ ਰੈਲੀ ਤੇ ਹੋਰ ਮੰਗਾਂ ਮਸਲਿਆਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਗਜੀਤ ਸਿੰਘ ਡਲੇਵਾਲ ਵੱਲੋਂ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ’ਚ ਕਿਸਾਨ ਯਾਤਰਾ ਦੀ ਸਮਾਪਤੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਸੌਂਪੇ ਜਾਣ ਵਾਲੇ ਮੈਮੋਰੈਂਡਮ ਦੀਆਂ ਕਾਪੀਆਂ ਪਿੰਡ ਇਕਾਈਆਂ ਨੂੰ ਵੰਡਣ ਤੇ ਦਸਤਖਤ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਸਰਕਾਰਾਂ ਵੱਲੋਂ ਲਗਾਤਾਰ ਕਿਸਾਨ ਤੇ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਨੇ, ਜਿਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ 7 ਫਰਵਰੀ ਤੋਂ ਇਕ ਯਾਤਰਾ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜੋ ਦੇਸ਼ ਭਰ ਅੰਦਰੋਂ ਹੁੰਦੀ ਹੋਈ ਸ਼੍ਰੀ ਨਗਰ ਤਕ ਜਾਵੇਗੀ।
ਇਸ ਦੀ ਸਮਾਪਤੀ ਮੌਕੇ 19 ਫਰਵਰੀ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਬਾਰੇ ਜਾਗਰੂਕ ਕਰਨ ਲਈ ਅੱਜ ਇੱਥੇ ਮੀਟਿੰਗ ਕੀਤੀ ਗਈ ਹੈ ਅਤੇ ਭਲਕੇ ਅਜਿਹੀ ਹੀ ਮੀਟਿੰਗ ਰਾਜਸਥਾਨ ਵਾਲੇ ਹੋਣ ਜਾ ਰਹੀ ਹੈ।

LEAVE A REPLY

Please enter your comment!
Please enter your name here