ਸੰਗਰੂਰ ਦੇ ਭਵਾਨੀਗੜ੍ਹ ’ਚ ਬੈਂਕ ਮੁਲਾਜ਼ਮਾਂ ਵਿਚਾਲੇ ਤਕਰਾਰ/ ਸੀਨੀਅਰ ਵੱਲੋਂ ਜੂਨੀਅਰ ਮੁਲਾਜਮ ਦੀ ਕੁੱਟਮਾਰ

0
1

ਸੰਗਰੂਰ ਦੇ ਭਵਾਨੀਗੜ੍ਹ ਵਿਖੇ ਸਥਿਤ ਜਨਾ ਸਮਾਲ ਫਾਈਨੈਂਸ ਨਾਮ ਦੇ ਬੈਂਕ ਅੰਦਰ ਮੁਲਾਜਮਾਂ ਵਿਚਾਲੇ ਤਕਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਬੈਂਕ ਮੁਲਾਜਮਾਂ ਅੰਦਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਇਸ ਕਦਰ ਵੱਧ ਗਈ ਕਿ ਸੀਨੀਅਰ ਮੁਲਾਜਮ ਨੇ ਜੂਨੀਅਰ ਮੁਲਾਜਮ ਦੀ ਬੈਂਕ ਅੰਦਰ ਹੀ ਕੁੱਟਮਾਰ ਕਰ ਦਿੱਤੀ। ਪੀੜਤ ਦੀ ਪਛਾਣ ਸੇਲਜਮੈਨ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੀਨੀਅਰ ਮੁਲਾਜਮਾਂ ਨੇ ਦੋਸ਼ਾਂ ਨੂੰ ਇਨਕਾਰ ਕੀਤਾ ਹੈ।
ਪੀੜਿਤ ਸੇਲਜਮੈਨ ਨੇ ਕਿਹਾ ਕਿ ਅਮਰੀਕ ਸਿੰਘ ਮੇਰੇ ਸੇਲਜ ਮੈਨੇਜਰ ਹਨ ਜਿਹੜੇ ਪਹਿਲਾਂ ਵੀ ਕੰਮ ਨੂੰ ਲੈ ਕੇ ਸਾਰੇ ਸਟਾਫ ਨੂੰ ਬੁਰਾ ਭਲਾ ਬੋਲਦੇ ਰਹਿੰਦੇ ਹਨ। ਮੈਂ ਇਸੀ ਚੀਜ਼ ਤੋਂ ਪਰੇਸ਼ਾਨ ਹੋ ਕੇ ਅਸਤੀਫਾ ਦਿੱਤਾ ਸੀ ਅਤੇ ਇਹਨਾਂ ਨੇ ਮੇਰੇ ਅਸਤੀਫੇ ਦੇਣ ਦੇ ਕਾਰਨ ਅਤੇ ਕੰਮ ਨੂੰ ਜਵਾਬ ਦੇਣ ਕਾਰਨ ਮਾਰਕੁੱਟ ਕੀਤੀ।
ਉਧਰ ਅਮਰੀਕ ਸਿੰਘ ਸੇਲਜ ਮੈਨੇਜਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕੀ ਗੁਰਪ੍ਰੀਤ ਸਿੰਘ ਨੇ ਬਿਨਾਂ ਤਿੰਨ ਮਹੀਨੇ ਦਾ ਨੋਟਿਸ ਦਿੱਤਿਆਂ ਅਸਤੀਫਾ ਦਿੱਤਾ ਅਤੇ ਕੰਮ ਕਰਨ ਤੋਂ ਮਨ੍ਹਾਂ ਕੀਤਾ ਹੈ। ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਮੈਨੂੰ ਵੀ ਬਰਾਬਰ ਕੁੱਟਿਆ ਹੈ। ਫਿਲਹਾਲ ਪੀੜਤ ਗੁਰਪ੍ਰੀਤ ਸਿੰਘ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਪੂਰੇ ਸਟਾਫ ਦੇ ਸਾਹਮਣੇ ਮੇਰੀ ਮਾਰਕੁੱਟ ਕੀਤੀ ਹੈ ਜਿਸ ਕਾਰਨ ਉਹ ਕਾਰਵਾਈ ਦੀ ਮੰਗ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here