ਬਟਾਲਾ ’ਚ ਚੋਰਾਂ ਦਾ ਦੁਕਾਨਾਂ ’ਤੇ ਧਾਵਾਂ/ ਇਕੋ ਰਾਤ ਤਿੰਨ ਦੁਕਾਨਾਂ ਦੇ ਤੋੜੇ ਤਾਲੇ/ ਨਕਦੀ ਚੋਰੀ ਕਰ ਕੇ ਹੋਏ ਫਰਾਰ

0
1

ਬਟਾਲਾ ਸ਼ਹਿਰ ਦੇ ਗੁਰਦਾਸਪੁਰ ਰੋਡ ਗੁਰੂ ਨਾਨਕ ਸਕੂਲ ਦੇ ਨੇੜੇ ਬੀਤੀ ਰਾਤ ਚੋਰਾਂ ਵੱਲੋਂ ਇੱਕੋ ਰਾਤ ਵਿੱਚ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਗਾਇਬ ਕੀਤੀ ਗਈ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਤਿੰਨਾਂ ਦੁਕਾਨਾਂ ਵਿਚੋਂ ਚੋਰ 19 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਕੇ ਲੈ ਗਏ ਹਨ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਮੰਗੀ ਹੈ। ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੁਕਾਨਦਾਰ ਹਰਵਿੰਦਰ ਸਿੰਘ ਤੇ ਰਾਜਕੁਮਾਰ ਨੇ ਦੱਸਿਆ ਕਿ ਉਨਾਂ ਦੀਆਂ ਦੁਕਾਨਾਂ ਦੇ ਤਾਲੇ ਤੌੜ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ ਉਨਾਂ ਨੇ ਕਿਹਾ ਕਿ ਇੱਕ ਦੁਕਾਨ ਦੇ ਉੱਪਰੋਂ 2200 ਰੁਪਆ ਜਦੋਂ ਕਿ ਦੂਸਰੀ ਉੱਪਰੋਂ 1200 ਅਤੇ ਤੀਸਰੀ ਦੇ ਉੱਪਰੋਂ 15000 ਦੀ ਨਕਦੀ ਚੋਰਾਂ ਵੱਲੋਂ ਗਾਇਬ ਕੀਤੀ ਗਈ ਹੈ।
ਉਨਾਂ ਕਿਹਾ ਕਿ ਉਨਾਂ ਦੀਆਂ ਦੁਕਾਨਾਂ ਜੀਟੀ ਰੋਡ ਉੱਪਰ ਹਨ ਅਤੇ ਲਾਗੇ ਬੈਂਕ ਹੈ ਅਤੇ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹਨ ਪਰ ਤਾਂ ਵੀ ਉਹ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀਆਂ ਦੁਕਾਨਾਂ ਦੇ ਤਾਲੇ ਟੁੱਟ ਚੁੱਕੇ ਹਨ, ਇੱਥੇ ਉਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਚੋਰਾਂ ਨੱਥ ਪਾਈ ਜਾਏ ਅਤੇ ਉਨਾਂ ਨੂੰ ਇਨਸਾਫ ਦਿੱਤਾ ਜਾਏ। ਉਧਰ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here