ਪੰਜਾਬ ਫਤਹਿਗੜ੍ਹ ਸਾਹਿਬ ਅੰਦਰ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼/ ਘਰਾਂ ਤੋਂ ਬਾਹਰ ਆਏ ਲੋਕ/ ਸੋਨਿਕ ਬੂਮ ਨਿਕਲੀ ਆਵਾਜ਼ By admin - January 30, 2026 0 4 Facebook Twitter Pinterest WhatsApp ਫਤਹਿਗੜ੍ਹ ਸਾਹਿਬ ਵਿਖੇ ਬੀਤੀ ਰਾਤ ਉਸ ਵੇਲੇ ਹਾਲਾਤ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਫਤਹਿਗੜ੍ਹ, ਸਰਹਿੰਦ ਸਮੇਤ ਨੇੜਲੇ ਪੇਂਡੂ ਇਲਾਕਿਆਂ ਅੰਦਰ ਆਵਾਜ਼ ਸੁਣਨ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਇਕ-ਦੂਜੇ ਨੂੰ ਫੋਨ ਕਰ ਕੇ ਧਮਾਕੇ ਦੇ ਕਾਰਨਾਂ ਬਾਰੇ ਪੁੱਛਣ ਲੱਗੇ। ਇਸੇ ਦੌਰਾਨ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਇਹ ਆਵਾਜ਼ ਸੋਨਿਕ ਬੂਮ ਦੀ ਨਿਕਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਹ ਆਵਾਜ਼ ਲੜਾਕੂ ਜਹਾਜ਼ ਰਾਹੀਂ ਪੈਦਾ ਹੋਣ ਵਾਲੇ ਸੋਨਿਕ ਬੂਮ ਦੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ ਅਤੇ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਐੱਸ.ਐੱਸ.ਪੀ. ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਸਲਾਹ ਦਿੱਤੀ। ਖਬਰਾਂ ਮੁਤਾਬਕ ਸੋਨਿਕ ਬੂਮ ਆਵਾਜ਼ ਦੀ ਗਤੀ ਤੋਂ ਤੇਜ਼ ਚੱਲਣ ਵਾਲੇ ਲੜਾਕੂ ਜਹਾਜ਼ਾਂ ਕਾਰਨ ਪੈਦਾ ਹੋਣ ਵਾਲੀ ਇੱਕ ‘ਸ਼ੌਕ ਵੇਵ’ ਹੈ, ਜੋ ਤੇਜ਼ ਧਮਾਕੇ ਵਾਂਗ ਸੁਣਾਈ ਦਿੰਦੀ ਹੈ। ਜਦੋਂ ਕੋਈ ਜਹਾਜ਼ ਆਵਾਜ਼ ਦੀ ਰਫ਼ਤਾਰ ਤੋਂ ਤੇਜ਼ ਉੱਡਦਾ ਹੈ, ਤਾਂ ਉਹ ਹਵਾ ਵਿੱਚ ਦਬਾਅ ਦੀਆਂ ਲਹਿਰਾਂ ਪੈਦਾ ਕਰਦਾ ਹੈ, ਜੋ ਜ਼ਮੀਨ ‘ਤੇ ਇੱਕ ਭਿਆਨਕ ਗਰਜ ਵਾਂਗ ਸੁਣਾਈ ਦਿੰਦੀਆਂ ਹਨ। ਇਹ ਸੁਪਰਸੋਨਿਕ ਲੜਾਕੂ ਜਹਾਜ਼ਾਂ ਵੱਲੋਂ ‘ਧੁਨੀ ਰੁਕਾਵਟ’ ਨੂੰ ਤੋੜਨ ਕਾਰਨ ਹੁੰਦਾ ਹੈ। ਭਾਰਤੀ ਹਵਾਈ ਸੈਨਾ ਦੇ ਬੇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਕਸਰ ਅਜਿਹੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ।