ਮੋਗਾ ’ਚ ਮਜਦੂਰਾਂ ਦੇ ਕੁਆਟਰਾਂ ਨੂੰ ਅੱਗ/ ਲੱਖਾਂ ਦਾ ਸਾਮਾਨ ਸੜ ਕੇ ਸੁਆਹ

0
2

ਮੋਗਾ ਦੇ ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਦੁਨੇਕੇ ਵਿਖੇ ਸਥਿਤ ਸਤਨਾਮ ਸਟੀਲ ਫੈਕਟਰੀ ਅੰਦਰ ਹਾਲਾਤ ਉਸ ਵੇਲੇ ਅਫਰਾ ਤਫਰੀ ਵਾਲੇ ਬਣ ਗਏ ਜਦੋਂ ਇੱਥੇ ਮਜ਼ਦੂਰਾਂ ਲਈ ਬਣੇ ਕੁਆਟਰਾਂ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜੀ ਨਾਲ ਫੈਲੀ ਕਿ ਇਸ ਨੇ ਕੁੱਝ ਹੀ ਪਲਾਂ ਅੰਦਰ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਨਾਲ ਅੰਦਰ ਪਿਆ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਮਜਦੂਰਾਂ ਦਾ ਦੱਸਣ ਮੁਤਾਬਕ ਉਨ੍ਹਾਂ ਦੇ ਮੋਬਾਈਲ ਫੋਨ ਤੇ ਹੋਰ ਕੀਮਤੀ ਸਮਾਨ ਅੰਦਰ ਹੀ ਪਿਆ ਸੀ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੀ ਵਜ੍ਹਾਂ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here