ਪੰਜਾਬ ਫਰੀਦਕੋਟ ਸਿਹਤ ਵਿਭਾਗ ਦਾ ਫੈਕਟਰੀ ’ਤੇ ਛਾਪਾ/ ਖਾਣ-ਪੀਣ ਦੀਆਂ ਵਸਤਾਂ ਦੇ ਭਰੇ ਸੈਂਪਲ/ ਵਿਆਹਾਂ ਲਈ ਸਪਲਾਈ ਹੁੰਦਾ ਸੀ ਖਾਣ-ਪੀਣ ਦਾ ਸਮਾਨ By admin - January 30, 2026 0 1 Facebook Twitter Pinterest WhatsApp ਫਰੀਦਕੋਟ ਦੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਅੱਜ ਇਕ ਅਜਿਹੀ ਫਰਮ ਉਤੇ ਛਾਪਾ ਮਾਰਿਆ, ਜਿੱਥੋਂ ਵਿਆਹਾਂ ਲਈ ਖਾਣ ਪੀਣ ਦਾ ਸਾਮਾਨ ਸਪਲਾਈ ਹੁੰਦਾ ਸੀ। ਸ਼ਹਿਰ ਦੇ ਸਾਦਿਕ ਰੋਡ ਉਤੇ ਬਣੀ ਇਸ ਫੈਕਟਰੀਨੁਮਾ ਇਮਾਰਤ ਅੰਦਰ ਮੈਰਿਜ਼ ਪੈਲੇਸਾਂ ਅਤੇ ਵੱਡੇ ਸਮਾਗਮਾਂ ਲਈ ਖਾਣ ਪੀਣ ਦਾ ਸਾਮਾਨ ਤਿਆਰ ਹੁੰਦਾ ਸੀ। ਖੁਫੀਆ ਵਿਭਾਗ ਦੀ ਇਤਲਾਹ ਉਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ। ਛਾਪੇਮਾਰੀ ਦੌਰਾਨ ਸਾਫ ਸਫਾਈ ਦੀ ਮੰਦੀ ਹਾਲਤ ਸੀ, ਜਿਸ ਦੇ ਚਲਦਿਆਂ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਫੂਡ ਸੇਫਟੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਖੂਫੀਆ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਥੇ ਵਿਆਹ ਸਾਦੀਆਂ ਲਈ ਮੈਰਿਜ ਪੈਲਸਾਂ ਅਤੇ ਹੋਰ ਵੱਡੇ ਸਮਾਗਮਾਂ ਲਈ ਇਸ ਇਮਾਰਤ ਵਿਚ ਸਮਾਨ ਤਿਆਰ ਕੇ ਭੇਜਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਇਥੇ ਆ ਕੇ ਵੇਖਿਆ ਤਾਂ ਇਥੇ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀ ਕਈ ਕਈ ਦਿਨ ਪੁਰਾਣਾਂ ਸਮਾਨ ਬਣਾ ਕੇ ਰੱਖਿਆ ਗਿਆ ਸੀ, ਨਾਲ ਹੀ ਇਥੋਂ ਗਲੀ ਸੜੀ ਖਰਾਬ ਹੋਈ ਸਬਜੀ ਵੀ ਬ੍ਰਾਮਦ ਹੋਈ ਹੈ ਜੋ ਕਾਲੀ ਪੈ ਚੁੱਕੀ ਹੈ। ਉਹਨਾਂ ਕਿਹਾ ਕਿ ਕਈ ਵਸਤਾਂ ਦੇ ਸੈਂਪਲ ਭਰੇ ਜਾ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਹਨਾਂ ਪਾਸ ਸਿਹਤ ਵਿਭਾਗ ਵੱਲੋਂ ਜੋ ਲਾਇਸੈਸ ਜਾਰੀ ਹੋਇਆ ਹੈ ਉਹ ਰੇਹੜੀ ਦਾ ਜਦੋਂਕਿ ਇਹਨਾਂ ਦਾ ਕੰਮ ਕਮਰਸ਼ੀਅਲ ਚੱਲ ਰਿਹਾ। ਇਸ ਮੌਕੇ ਜਦ ਫੈਕਟਰੀ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਇਥੋਂ ਸਮਾਨ ਤਿਆਰ ਕਰ ਕੇ ਅੱਗੇ ਕੈਟਰਿੰਗ ਲਈ ਭੇਜਦੇ ਹਨ। ਉਹਨਾਂ ਕਿਹਾ ਕਿ ਉਹ ਕੋਈ ਵੀ ਮਾੜੀ ਚੀਜ ਨਹੀਂ ਵਰਤਦੇ। ਉਹਨਾਂ ਕਿਹਾ ਕਿ ਲਾਇਸੈਂਸ ਛੋਟਾ ਹੈ, ਇਸ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ ਪਰ ਜਿਵੇਂ ਹੀ ਮਹਿਕਮੇ ਵਾਲੇ ਕਹਿਣਗੇ ਉਹ ਲਾਇਸੈਂਸ ਬਣਵਾਉਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਿਸੇ ਤਰਾਂ ਦੀ ਵੀ ਕੋਈ ਕੁਤਾਹੀ ਨਹੀਂ ਵਰਤੀ ਜਾ ਰਹੀ, ਮਹਿਕਮਾਂ ਬੇਸ਼ੱਕ ਉਹਨਾਂ ਦੇ ਸੈਂਪਲ ਭਰ ਸਕਦਾ।