ਗੁਰਦਾਸਪੁਰ ਤੋਂ ਲਾਪਤਾ ਨੌਜਵਾਨ ਦਾ ਨਹੀਂ ਲੱਗਾ ਥਹੁ-ਪਤਾ/ ਮਾਪਿਆਂ ਨੇ ਲੱਭਣ ’ਚ ਮਦਦ ਲਈ ਲਾਈ ਗੁਹਾਰ

0
2

ਗੁਰਦਾਸਪੁਰ ਦੇ ਕਾਹਨੂੰਵਾਲ ਰੋਡ ਤੋਂ ਲਗਭਗ ਸਾਲ ਪਹਿਲਾਂ ਲਾਪਤਾ ਹੋਏ 18 ਸਾਲਾ ਨੌਜਵਾਨ ਦਾ ਅਜੇ ਕੋਈ ਥਹੁ-ਪਤਾ ਨਹੀਂ ਲੱਗਾ, ਜਿਸ ਦੇ ਚਲਦਿਆਂ ਮਾਪਿਆਂ ਅੰਦਰ ਭਾਰੀ ਘਬਰਾਹਟ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਿਮਾਗੀ ਤੌਰ ’ਤੇ ਕਮਜੋਰ ਸੰਨੀ ਨਾਮ ਦੇ ਨੌਜਵਾਨ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਉਹ ਪਿਛਲੇ ਸਾਲ 2025 ਦੇ ਫਰਵਰੀ ਮਹੀਨੇ ਘਰੋਂ ਗਾਇਬ ਹੋਇਆ ਜਿਸ ਦੀ ਹਰ ਥਾਂ ਭਾਲ ਕੀਤੀ ਪਰ ਕੋਈ ਥਹੁ ਪਤਾ ਨਹੀਂ ਲੱਗਿਆ। ਮਾਪਿਆਂ ਨੇ ਬੱਚੇ ਨੂੰ ਕਿਸੇ ਵੱਲੋਂ ਵਰਗਲਾ ਕੇ ਲੈ ਜਾਣ ਦੀ ਸ਼ੰਕਾ ਜਾਹਰ ਕਰਦਿਆਂ ਲੱਭਣ ਵਿਚ ਮਦਦ ਦੀ ਅਪੀਲ ਕੀਤੀ ਹੈ।
ਸੰਨੀ ਦੇ ਪਿਤਾ ਧੰਨਾ ਸਿੰਘ ਦੇ ਦੱਸਣ ਮੁਤਾਬਕ ਬੱਚਾ ਦਿਮਾਗੀ ਤੌਰ ਤੇ ਬਿਲਕੁਲ ਸਿੱਧਾ ਸਾਧਾ ਹੈ ਅਤੇ ਬਿਨ ਮਾਂ ਦੇ ਬੱਚਾ ਹੈ। ਘਰ ਵਿੱਚ ਉਸਦੀ ਬਿਮਾਰ ਦਾਦੀ ਅਤੇ ਵਿਧਵਾ ਭੂਆ ਵੀ ਹਨ। ਸਾਲ 2025 ਵਿੱਚ ਫਰਵਰੀ ਮਹੀਨੇ ਵਿੱਚ ਅਚਾਨਕ ਉਹ ਘਰੋਂ ਗਾਇਬ ਹੋ ਗਿਆ ਹੈ। ਇਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਕਿ ਉਹ ਆਪ ਗਿਆ ਹੈ ਜਾਂ ਕੋਈ ਉਸ ਨੂੰ ਵਰਗਲਾ ਕੇ ਜਾਂ ਫਿਰ ਕੋਈ ਲਾਲਚ ਦੇ ਕੇ ਲੈ ਗਿਆ ਹੈ ਪਰ ਇਕਲੋਤੇ ਅਤੇ ਸਿੱਧੇ ਸਾਧੇ ਬੱਚੇ ਦੇ ਗਾਇਬ ਹੋਣ ਕਾਰਨ ਉਹ ਇੱਕ ਸਾਲ ਤੋਂ ਜਗ੍ਹਾ ਜਗ੍ਹਾ ਧੱਕੇ ਖਾ ਰਹੇ ਹਨ। ਸ਼ਾਇਦ ਹੀ ਕੋਈ ਧਾਰਮਿਕ ਜਗ੍ਹਾ ਹੋਵੇਗੀ ਜਿੱਥੇ ਉਸ ਨੂੰ ਨਹੀਂ ਲੱਭਿਆ। ਥਾਣੇ ਦੇ ਵੀ ਬਾਰ-ਬਾਰ ਚੱਕਰ ਲਗਾ ਕੇ ਸੰਨੀ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਤੇ ਸੰਨੀ ਦਾ ਕੋਈ ਸੁਰਾਗ ਤਾਂ ਨਹੀਂ ਮਿਲਿਆ ਪਰ ਹਰ ਵਾਰ ਨਿਰਾਸ਼ ਹੋ ਕੇ ਵਾਪਸ ਆਏ ਜਾਂਦੇ ਹਨ।
ਉੱਥੇ ਹੀ ਸ਼ਹਿਰ ਦੇ ਨੌਜਵਾਨ ਸਮਾਜ ਸੇਵਕ ਰੋਕੀ ਸ਼ਹਿਰੀਆ ਦੇ ਰਾਹੀਂ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਇਆ। ਰੋਕੀ ਦੱਸਦੇ ਹਨ ਕਿ ਸੰਨੀ ਦੇ ਪਿਤਾ ਧੰਨਾ ਸਿੰਘ ਗੁਬਾਰੇ ਵੇਚਣ ਦਾ ਕੰਮ ਕਰਦੇ ਹਨ ਅਤੇ ਪਿੰਡ ਪਿੰਡ, ਗਲੀ ਗਲੀ ਆਪਣੇ ਪੁੱਤਰ ਨੂੰ ਵੀ ਲੱਭਦੇ ਫਿਰਦੇ ਹਨ। ਉਹਨਾਂ ਦੀ ਵਿਧਵਾ ਭੈਣ ਜੋ ਕਿਸੇ ਸਮਾਜ ਸੇਵੀ ਸੰਸਥਾ ਕੋਲੋਂ ਰਾਸ਼ਨ ਲੈਣ ਆਉਂਦੀ ਹੈ ਦੇ ਰਾਹੀਂ ਸੰਨੀ ਬਾਰੇ ਪਤਾ ਲੱਗ ਗਿਆ ਤਾਂ ਉਨਾਂ ਨੇ ਮੀਡੀਆ ਨਾਲ ਸੰਪਰਕ ਕੀਤਾ। ਘਰ ਵਿੱਚ ਧੰਨਾ ਸਿੰਘ ਦੀ ਬਜ਼ੁਰਗ ਮਾਂ ਜੋ ਬਿਮਾਰ ਰਹਿੰਦੀ ਹੈ ਅਤੇ ਵਿਧਵਾ ਭੈਣ ਵੀ ਹਨ । ਸੰਨੀ ਇਕਲੋਤਾ ਲੜਕਾ ਹੈ ਅਤੇ ਉਸ ਦੀ ਮਾਂ ਨਹੀਂ ਹੈ। ਜੇਕਰ ਕਿਸੇ ਨੂੰ ਵੀ ਸੰਨੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਨਾਲ 9877383023 ਤੇ ਜਾਂ ਫਿਰ ਗੁਰਦਾਸਪੁਰ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।

LEAVE A REPLY

Please enter your comment!
Please enter your name here