ਪੰਜਾਬ ਸੰਗਰੂਰ ’ਚ ਬੇਰੁਜ਼ਗਾਰ ਸਾਝੇ ਮੋਰਚੇ ਦਾ ਰੋਸ ਮਾਰਚ/ ਸਰਕਾਰ ’ਤੇ ਵਾਅਦਾ-ਖਿਲਾਫੀ ਦੇ ਇਲਜ਼ਾਮ ਸ਼ਹਿਰ ਦਾ ਗੇੜਾ ਕੱਢ ਕੇ ਲੋਕਾਂ ਨੂੰ ਕਰਵਾਉਣ ਜਾਣੂ By admin - January 29, 2026 0 2 Facebook Twitter Pinterest WhatsApp ਬੇਰੁਜ਼ਗਾਰ ਸਾਝਾ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਥੇਬੰਦੀ ਨੇ ਸੀਐਮ ਸਿੱਟੀ ਸੰਗਰੂਰ ਵਿਖੇ ਰੋਸ ਮਾਰਚ ਕਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਚੋਣਾਂ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨਾਲ ਕਈ ਵਾਅਦੇ ਕੀਤੇ ਜਿਨ੍ਹਾਂ ਨੂੰ ਸੱਤਾ ਵਿਚ ਆਉਣ ਬਾਅਦ ਵਿਸਾਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ 35 ਦਿਨਾਂ ਤੋਂ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਜਾਰੀ ਹੈ ਪਰ ਸਰਕਾਰ ਦੇ ਕੰਨਾਂ ਤੇ ਜੂੰਅ ਨਹੀਂ ਸਰਕੀ। ਇਸੇ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੰਗਰੂਰ ਸ਼ਹਿਰ ਵਿਖੇ ਰੋਸ ਮਾਰਚ ਕੱਢਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਉਹ ਪਿਛਲੇ 35 ਦਿਨਾਂ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਸ਼ਾਂਤਮਈ ਤਰੀਕੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ ਪਰ ਸਰਕਾਰ ਨੇ ਅਜੇ ਤਕ ਕੋਈ ਗੱਲ ਨਹੀਂ ਸੁਣੀ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਪਿੰਡਾਂ ਵੱਲ ਵਹੀਰਾਂ ਘੱਤਣਗੇ। ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਲੈਕਚਰਾਰ, ਮਾਸਟਰ ਕੇਡਰ ਅਤੇ ਮਲਟੀ ਪਰਪਜ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕੀਤੀਆਂ ਜਾਣ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਜਿਨਾਂ ਵਿੱਚ ਮਾਲਵਾ ਨਹਿਰ ਆਈ ਏ ਐਸ/ਪੀ ਸੀ ਐਸ ਕੋਚਿੰਗ ਸੈਂਟਰ ਖੋਲਣ, 16 ਮੈਡੀਕਲ ਕਾਲਜ ਸਥਾਪਿਤ ਕਰਨ, ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ, ਸੈਂਟਰ ਪੇ -ਸਕੇਲ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਸਾਰੇ ਵਿਭਾਗਾਂ ਦੇ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ, ਪੰਜਾਬ ਦੀਆਂ ਔਰਤਾਂ ਨੂੰ 1000 – 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਲਾਰੇ ਬਣ ਚੁੱਕੇ ਹਨ।ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਘਰਾਂ ਤੱਕ ਆਟਾ- ਦਾਲ ਪੁਚਾਉਣਾ , ਬੀ ਐਮ ਡਬਲਯੂ ਦਾ ਕਾਰਖਾਨਾ ਖੋਲ੍ਹਣਾ ,ਲੱਚਰ -ਹਿੰਸਕ ਅਤੇ ਨਸ਼ਿਆਂ ਅਤੇ ਅਸਲੇ ਨੂੰ ਉਤਸ਼ਾਹਤ ਕਰਨ ਵਾਲੀ ਗਾਇਕੀ ਉੱਤੇ ਪਾਬੰਦੀ, ਚਿੱਟੇ ਅਤੇ ਨਸ਼ਿਆਂ ਦਾ ਖਾਤਮਾ, ਚਾਈਨਾ ਡੋਰ ਖਾਤਮਾ, ਰਿਸ਼ਵਤਖੋਰੀ ਦਾ ਖਾਤਮਾ, ਸਸਤੀ ਰੇਤ ਮੁਹਈਆ ਕਰਵਾਉਣਾ,ਮੂੰਗੀ ਦੀ ਫ਼ਸਲ ਉੱਤੇ 5 ਮਿੰਟਾਂ ਵਿੱਚ ਐਮ ਐਸ ਪੀ ਦੇਣਾ,ਨੀਂਹ ਪੱਥਰਾਂ ਉੱਤੇ ਮਿਸਤਰੀਆਂ ਦੇ ਨਾਮ ਲਿਖਣਾ , ਗਿਰਦਾਵਰੀ ਤੋ ਪਹਿਲਾਂ ਫਸਲਾਂ ਦਾ ਮੁਆਵਜ਼ਾ ਦੇਣਾ , ਵੀ ਆਈ ਪੀ ਕਲਚਰ ਦਾ ਖਾਤਮਾ ,ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਦੇ ਦਮਗਜੇ ਮਾਰਨਾ,13765 ਅਧਿਆਪਕ ਭਰਤੀ ਕਰਨ ਦਾ ਪ੍ਰਚਾਰ ,61000 ਸਰਕਾਰੀ ਨੌਕਰੀਆਂ ਦਾ ਪ੍ਰਚਾਰ ਕੋਰੇ ਝੂਠ ਸਾਬਤ ਹੋ ਚੁੱਕੇ ਹਨ।