ਲੁਧਿਆਣਾ ਕੇਂਦਰੀ ਤੋਂ ਵਿਧਾਇਕ ਪਰਾਸ਼ਰ ਦਾ ਵੱਡਾ ਬਿਆਨ/ ਸਿਹਤ ਖੇਤਰ ਦੀਆਂ ਪ੍ਰਾਪਤੀਆਂ ਦਾ ਕੰਮਾਂ ਦਾ ਕੀਤਾ ਗੁਣਗਾਣ

0
2

 

ਲੁਧਿਆਣਾ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਦੇ ਸਿਹਤ ਖੇਤਰ ਵਿਚ ਕੀਤੇ ਕੰਮਾਂ ਦਾ ਗੁਣਗਾਣ ਕੀਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ੋਕ ਪਰਾਸਰ ਨੇ ਕਿਹਾ ਕਿ ਸਰਕਾਰ ਨੇ 10 ਲੱਖ ਬੀਮਾ ਦੀ ਸਕੀਮ ਚਾਲੂ ਕਰ ਕੇ ਵੱਡਾ ਮਾਅਰਕਾ ਮਾਰਿਆ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਹਸਪਤਾਲ ਇਸ ਸਕੀਮ ਤਹਿਤ ਸੇਵਾਵਾਂ ਦੇਣ ਵਿਚ ਆਨਾਕਾਨੀ ਕਰੇਗਾ, ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।  ਔਰਤਾਂ ਨੂੰ 1000 ਰੁਪਏ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੇ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਰਹਿੰਦੇ ਵਾਅਦੇ ਵੀ ਛੇਤੀ ਹੀ ਪੂਰੇ ਕਰ ਦਿੱਤੇ ਜਾਣਗੇ।
ਇਸ ਮੌਕੇ ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜਿੰਗ ਤੇ ਕੱਸਿਆ ਤੰਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੇ ਕਿਹਾ ਕਿ ਸੁੱਚੀ ਸੋਚ ਨਾਲ ਪੰਜਾਬ ਆਉਣ ਅਤੇ ਪੰਜਾਬ ਦੀ ਕੇਦਰ ਵੱਲ ਬਕਾਇਆ ਰਾਸ਼ੀ ਜਲਦ ਰਿਲੀਜ਼ ਕਰਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿਹਤ ਖੇਤਰ ਅਤੇ ਸਿੱਖਿਆ ਦੇ ਖੇਤਰ ਵਿੱਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਹਰ ਦੇ ਵਰਗ ਦੇ ਲੋਕ ਇਹਨਾਂ ਚੀਜ਼ਾਂ ਤੋਂ ਵਾਂਝੇ ਨਾ ਰਹਿਣ।
ਉਹਨਾਂ ਨੇ ਕਿਹਾ ਕਿ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸਦਾ ਕੋਈ ਵੀ ਫਾਇਦਾ ਲੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਹਸਪਤਾਲ ਪੈਸੇ ਦੇ ਲਾਲਚ ਵਿੱਚ ਇਸ ਕਾਰਡ ਤੇ ਮਰੀਜ਼ਾਂ ਦਾ ਇਲਾਜ ਨਹੀਂ ਕਰਨਗੇ ਅਤੇ ਕਿਤੇ ਵੀ ਕੋਈ ਕਤਾਹੀ ਵਰਤੀ ਗਈ, ਉਹਨਾਂ ਤੇ ਸਖਤ ਕਾਰਵਾਈ ਕਰਨ ਦੇ ਸਰਕਾਰ ਵੱਲੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ, ਜੇਕਰ ਕਿਤੇ ਵੀ ਕੋਈ ਲਾਪਰਵਾਹੀ ਹੋਈ ਤੇ ਹਸਪਤਾਲ ਤੇ ਸਖਤ ਕਾਰਵਾਈ  ਕੀਤੀ ਜਾ ਸਕਦੀ ਹੈ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਬੀਬੀਆਂ ਨੂੰ 1100 ਦੇਣ ਦਾ ਵਾਅਦਾ ਹੈ। ਉਸਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਮੈਂਬਰ ਲੁਧਿਆਣਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਤੰਜ਼ ਕਸਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਰਾਜਾ ਵੜਿੰਗ ਕੋਈ ਟੂਣਾ ਟੱਪ ਗਿਆ ਜਿਸ ਕਾਰਨ 12×5=48 ਆਖ ਰਿਹਾ ਹੈ। ਗੋਲਡੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਬਾਰੇ ਉਹਨਾਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ ਅਤੇ ਜੋ ਵੀ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਿਧਾਇਕ ਵਿਧਾਇਕ ਅਸ਼ੋਕ ਪੱਪੀ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਉਹ ਪੰਜਾਬ ਲਈ ਸੁੱਚੀ ਸੋਚ ਲੈ ਕੇ ਆਉਣ ਅਤੇ ਪੰਜਾਬ ਦਾ ਜੋ ਬਕਾਇਆ ਕੇਦਰ ਸਰਕਾਰ ਵੱਲ ਹੈ ਉਸ ਨੂੰ ਜਲ ਰਿਲੀਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਲਈ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਜੋ ਕਿ ਪ੍ਰਧਾਨ ਮੰਤਰੀ ਜਾਂ ਦੂਜੇ ਸੂਬਿਆਂ ਵਿੱਚ ਜਾਂਦੇ ਆ ਉੱਥੇ ਦਿੰਦੇ ਹਨ ਤੇ ਤਾਂ ਜੋ ਪੰਜਾਬ ਦਾ ਵਿਕਾਸ ਹੋਰ ਤੇਜ਼ੀ ਨਾਲ ਹੋ ਸਕੇ।

LEAVE A REPLY

Please enter your comment!
Please enter your name here