ਮਾਨਸਾ ਦੇ ਪ੍ਰੀਤ ਨਗਰ ’ਚ ਭੁੱਖ ਹੜਤਾਲ ਜਾਰੀ/ ਮੁਢਲੀਆਂ ਸਹੂਲਤਾਂ ਨੂੰ ਲੈ ਕੇ ਰੱਖੀ ਭੁੱਖ ਹੜਤਾਲ/ ਪ੍ਰਸ਼ਾਸਨ ਤੋਂ ਮੰਗਾਂ ਛੇਤੀ ਮੰਨਣ ਦੀ ਮੰਗ

0
2

 

ਮਾਨਸਾ ਦੇ ਪ੍ਰੀਤ ਨਗਰ ਵਾਸੀਆਂ ਵੱਲੋਂ ਸੀਵਰੇਜ ਵਾਟਰ ਸਪਲਾਈ ਤੇ ਸਟਰੀਟ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਜਾਰੀ ਹੈ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨਾਂ ਤੋਂ ਇਲਾਵਾ ਰੋਡ ਵੀ ਜਾਮ ਕਰ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂੰਅ ਨਹੀਂ ਸਰਕੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਭੁੱਖ ਹੜਤਾਲ ਕਰਨੀ ਪਈ ਹੈ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨ ਤੋਂ ਮੰਗਾਂ ਛੇਤੀ ਮੰਨਣ ਦੀ ਮੰਗ ਕੀਤੀ ਹੈ।
ਭੁੱਖ ਹੜਤਾਲ ਤੇ ਪ੍ਰਦਰਸ਼ਨ ਕਰ ਰਹੇ ਵਾਰਡ ਵਾਸੀਆਂ ਨੇ ਕਿਹਾ ਕਿ ਪ੍ਰੀਤ ਨਗਰ ਜੋ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਰੋਡ ਤੇ ਸਥਿਤ ਹੈ ਜਿੱਥੋਂ ਰੋਜਾਨਾ ਕਾਲਜ ਦੇ ਵਿਦਿਆਰਥੀ ਗੁਜ਼ਰਦੇ ਨੇ ਅਤੇ ਇਸ ਵਾਰਡ ਦੇ ਹਾਲਾਤ ਇੰਨੇ ਬੱਤਰ ਨੇ ਕਿ ਵਾਰਡ ਦੇ ਵਿੱਚ ਰਹਿਣ ਵਾਲੇ ਲੋਕ ਵੀ ਪਰੇਸ਼ਾਨ ਨੇ। ਉਹਨਾਂ ਦੱਸਿਆ ਕਿ ਵਾਰਡ ਦੇ ਵਿੱਚ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਦੇ ਵਿੱਚ ਭਰਿਆ ਹੋਇਆ ਹੈ ਅਤੇ ਸੀਵਰੇਜ ਦੇ ਪੱਟੇ ਹੋਏ ਟੋਏ ਲੋਕਾਂ ਦੇ ਲਈ ਜਾਨ ਲੇਵਾ ਸਾਬਤ ਹੋ ਰਹੇ ਨੇ ਉਥੇ ਹੀ ਵਾਟਰ ਸਪਲਾਈ ਦੀ ਸਮੱਸਿਆ ਦੇ ਕਾਰਨ ਵੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਰਾਤ ਸਮੇਂ ਇਹੋ ਜਿਹੇ ਹਾਲਾਤ ਹੁੰਦੇ ਨੇ ਕਿ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਹਨੇਰਾ ਛਾ ਜਾਂਦਾ ਹੈ।
ਉਹਨਾਂ ਕਿਹਾ ਕਿ ਕਈ ਵਾਰ ਧਰਨੇ ਪ੍ਰਦਰਸ਼ਨ ਕੀਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਧਾਇਕ ਅਤੇ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਪਰ ਕਿਸੇ ਦੇ ਵੀ ਕੰਨ ਤੇ ਜੂ ਨਹੀਂ ਸਰਕੀ। ਪਿਛਲੇ ਸਮੇਂ ਦੇ ਦੌਰਾਨ ਬੇਸ਼ੱਕ ਵਿਧਾਇਕ ਇੱਕ ਨੀਹ ਪੱਥਰ ਜਰੂਰ ਰੱਖ ਗਏ ਪਰ ਅੱਜ ਤੱਕ ਇਸ ਸੜਕ ਦਾ ਅਤੇ ਇਸ ਵਾਰਡ ਦੀ ਸਮੱਸਿਆਵਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਜਿਸ ਕਾਰਨ ਮਜਬੂਰੀ ਵੱਸ ਹੁਣ ਇਸ ਵਾਰਡ ਦੇ ਲੋਕ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਏ ਹਨ।

LEAVE A REPLY

Please enter your comment!
Please enter your name here