ਸੰਗਰੂਰ ਦੇ ਪਿੰਡ ਸਮੂਰਾਂ ਦੇ ਸਰਪੰਚ ’ਤੇ ਲੱਗੇ ਖੇਡ ਮੈਦਾਨ ਚੋਂ ਮਿੱਟੀ ਵੇਚਣ ਦੇ ਇਲਜ਼ਾਮ/ ਪਿੰਡ ਵਾਸੀਆਂ ਨੇ ਮੰਗੀ ਕਾਰਵਾਈ, ਸਰਪੰਚ ਨੇ ਦੋਸ਼ ਨਕਾਰੇ

0
3

ਸੰਗਰੂਰ ਦੇ ਹਲਕਾ ਦਿੜ੍ਹਬਾ ਅਧੀਨ ਆਉਂਦੇ ਪਿੰਡ ਸਮੂਰਾਂ ਦੇ ਖੇਡ ਮੈਦਾਨ ਵਿਚੋਂ ਮਿੱਟੀ ਚੁੱਕਣ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਦੇ ਕੁੱਝ ਪੰਚਾਇਤ ਮੈਂਬਰਾਂ ਨੇ ਮੌਜੂਦਾ ਸਰਪੰਚ ਲਖਵੀਰ ਸਿੰਘ ਲੱਖਾਂ ਉਤੇ ਮੈਦਾਨ ਵਿਚੋਂ ਮਿੱਟੀ ਪੁੱਟ ਕੇ ਵੇਚਣ ਦੇ ਇਲਜਾਮ ਲਾਏ ਨੇ। ਪਿੰਡ ਵਾਸੀਆਂ ਦਾ ਇਲਜਾਮ ਕੇ ਸਰਕਾਰ ਦੇ ਐਲਾਨ ਮੁਤਾਬਕ ਪਿਛਲੀ ਪੰਚਾਇਤ ਨੇ ਪੰਚਾਇਤੀ ਜ਼ਮੀਨ ਵਿਚੋਂ ਦੋ ਕਿੱਲੇ ਥਾਂ ਖੇਡ ਮੈਦਾਨ ਲਈ ਰਾਖਵੀ ਰੱਖੀ ਸੀ ਪਰ ਸਰਪੰਚ ਨੇ ਉਸ ਵਿਚੋਂ ਮਿੱਟੀ ਚੁੱਕ ਕੇ ਵੇਚ ਦਿੱਤੀ ਹੈ। ਦੂਜੇ ਪਾਸੇ ਸਰਪੰਚ ਨੇ ਇਨ੍ਹਾਂ ਦੋਸ਼ ਨਕਾਰਦਿਆਂ ਕਿਹਾ ਕਿ ਇਹ ਮਿੱਟੀ ਮੇਰੇ ਕਾਰਜਕਾਲ ਤੋਂ ਪਹਿਲਾਂ ਦੀ ਪੁੱਟੀ ਹੋਈ ਸੀ ਅਤੇ ਮੇਰੇ ਵੇਲੇ ਮਨਜੂਰੀ ਲੈ ਕੇ ਪੁੱਟੀ ਗਈ ਮਿੱਟੀ ਸਰਕਾਰੀ ਕੰਮਾਂ ਵਿਚ ਵਰਤੀ ਗਈ ਹੈ।
ਪਿੰਡ ਵਾਸੀਆਂ ਦਾ ਇਲਜਾਮ ਹੈ ਕਿ ਪਿਛਲੀ ਪੰਚਾਇਤ ਵੱਲੋਂ  ਪਿੰਡ ਅੰਦਰ ਹੀ ਪੰਚਾਇਤੀ ਜਮੀਨ ਵਿੱਚੋਂ ਦੋ ਕਿਲੇ ਜਗ੍ਹਾ ਵਿੱਚ ਸਟੇਡੀਅਮ ਕੱਟ ਕੇ ਦਿੱਤਾ ਸੀ ਤਾਂ ਜੋ ਸਰਕਾਰ ਦੇ ਐਲਾਨ ਮੁਤਾਬਕ ਖੇਡ ਸਟੇਡੀਅਮ ਬਣਾਇਆ ਜਾ ਸਕੇ ਪਰ  ਪਿੰਡ ਦੀ ਪੰਚਾਇਤ ਨੇ ਖੇਡ ਗਰਾਊਂਡ ਨੂੰ ਪੱਟ ਕੇ ਉਸਦੀ ਮਿੱਟੀ ਵੇਚ ਦਿੱਤੀ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਚ ਕਰਵਾ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਤਰ੍ਹਾਂ ਕੁੱਝ ਪੰਚਾਇਤ ਮੈਂਬਰਾਂ ਨੇ ਵੀ ਸਰਪੰਚ ਉਤੇ ਮਿੱਟੀ ਵੇਚਣ ਦੇ ਇਲਜਾਮ ਲਾਏ ਹਨ। ਉਧਰ ਜਦ ਇਸ ਸਬੰਧ ਵਿੱਚ ਮੌਜੂਦਾ ਸਰਪੰਚ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਇਹ ਮਿੱਟੀ ਮੇਰੇ ਕਾਰਜਕਾਲ ਪਹਿਲਾਂ ਤੋਂ ਪੱਟੀ ਗਈ ਸੀ ਅਤੇ ਜੋ ਕੁਝ ਮਿੱਟੀ ਮੈਂ ਪੱਟੀ ਹੈ, ਉਹ ਮਨਜੂਰੀ ਲੈ ਕੇ ਸਰਕਾਰੀ ਕੰਮਾਂ ਵਿੱਚ ਹੀ ਵਰਤੀ ਗਈ ਹੈ।

LEAVE A REPLY

Please enter your comment!
Please enter your name here