ਤਰਨ ਤਾਰਨ ’ਚ ਟਰੈਕਟਰ ਤੋਂ ਡਿੱਗ ਕੇ ਨੌਜਵਾਨ ਦੀ ਮੌਤ/ ਸਾਲਾਨਾ ਜੋੜ ਮੇਲੇ ’ਤੇ ਜਾਣ ਦੌਰਾਨ ਵਾਪਰਿਆ ਹਾਦਸਾ/ ਟਰੈਕਟਰ ਚਾਲਕ ’ਤੇ ਲੱਗੇ ਗੰਭੀਰ ਇਲਜ਼ਾਮ

0
3

ਤਰਨ ਤਾਰਨ ’ਚ ਸੰਗਤ ਨਾਲ ਜਾ ਰਹੇ ਨੌਜਵਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 19 ਸਾਲਾ ਵਿਸ਼ਾਲ ਸਿੰਘ ਵਾਸੀ ਪਿੰਡ ਪੜਿੰਗੜੀ ਵਜੋਂ ਹੋਈ ਹੈ। ਜਾਣਕਾਰੀ ਅਨੁਸਰ ਵਿਸ਼ਾਲ ਸਿੰਘ ਟਰੈਕਟਰ ਉਤੇ ਸਵਾਰ ਹੋ ਕੇ ਪਿੰਡ ਪਹੁਵਿੰਡ ਵਿਖੇ ਚੱਲ ਰਹੇ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਵਿਚ ਜਾ ਰਿਹਾ ਸੀ ਕਿ ਰਸਤੇ ਵਿਚ ਟਰੈਕਟਰ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਟਰੈਕਟਰ ਚਾਲਕ ਉਤੇ ਅਣਗਹਿਲੀ ਦੇ ਇਲਜਾਮ ਲਾਏ ਹਨ। ਘਟਨਾ ਤੋਂ ਬਾਅਦ ਟਰੈਕਟਰ ਚਾਲਕ ਫਰਾਰ ਹੈ। ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਦੇ ਮਾਪਿਆਂ ਦੇ ਦੱਸਣ ਮੁਤਾਬਕ ਜਦੋਂ ਉਹਨਾਂ ਪੁੱਤ ਟਰੈਕਟਰ ਤੋਂ ਡਿੱਗਿਆ ਤਾਂ ਉਹਨਾਂ ਨੂੰ ਕੋਈ ਫੋਨ ਕਾਲ ਰਾਹੀਂ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਉਹਨਾਂ ਦੇ ਪੁੱਤਰ ਨੂੰ ਕਿਸੇ ਹੋਸਪਿਟਲ ਵਿੱਚ ਮੈਡੀਕਲ ਟਰੀਟਮੈਂਟ ਦਿੱਤਾ ਗਿਆ। ਜਦੋਂ ਵਿਸ਼ਾਲ ਸਿੰਘ ਦੀ ਮੌਤ ਹੋ ਗਈ ਤਾਂ ਸਿੱਧਾ ਉਹਨਾਂ ਦੇ ਘਰ ਲਿਆ ਕੇ ਲਿਟਾ ਦਿੱਤਾ ਗਿਆ ਅਤੇ ਮੌਕੇ ਤੋਂ ਟਰੈਕਟਰ ਚਾਲਕ ਫਰਾਰ ਹੋ ਗਿਆ। ਪਰਿਵਾਰ ਦਾ ਇਲਜਾਮ ਹੈ ਕਿ ਵਿਸ਼ਾਲ ਸਿੰਘ ਦੀ ਮੌਤ ਟਰੈਕਟਰ ਚਾਲਕ ਦੀ ਲਾਪ੍ਰਵਾਹੀ ਕਾਰਨ ਹੋਈ ਹੈ, ਇਸ ਲਈ ਉਸ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here