ਜਲੰਧਰ ਦੇ ਆਈਕੌਨਿਕ ਸ਼ੋਅਰੂਮ ’ਤੇ ਚੋਰਾਂ ਦਾ ਧਾਵਾਂ/ 11.50 ਲੱਖ ਦੀ ਨਕਦੀ ਲੈ ਕੇ ਚੋਰ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਸੁਰੱਖਿਆ ਗਾਰਡ ’ਤੇ ਸ਼ੱਕ

0
4

ਜਲੰਧਰ ਸ਼ਹਿਰ ਅੰਦਰ ਚੋਰਾਂ ਨੇ ਵੱਡੀ ਘਟਨਾ ਅੰਜ਼ਾਮ ਦਿੱਤੀ ਹੈ। ਚੋਰਾਂ ਨੇ ਸ਼ਹਿਰ ਦੇ ਪਾਸ਼ ਖੇਤਰ ਮਾਡਲ ਟਾਊਨ ਵਿਖੇ ਸਥਿਤ ਆਈਕੌਨਿਕ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ 11.50 ਲੱਖ ਨਕਦੀ ਉਤੇ ਹੱਥ ਸਾਫ ਕੀਤਾ ਹੈ।  ਬੀਤੀ ਦੇਰ ਰਾਤ ਸ਼ੋਅਰੂਮ ਅੰਦਰ ਦਾਖਲ ਹੋਏ ਦੋ ਚੋਰ ਸੇਫ ਵਿਚ ਰੱਖੇ ਲਗਭਗ 11.50 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਸਾਰੀ ਘਟਨਾ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਵਿਚ ਸ਼ੋਅਰੂਮ ਦੇ ਸੁਰੱਖਿਆ ਗਾਰਡ ਦੀ ਸ਼ਮੂਲੀਅਤ ਦੀ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਸੂਚਨਾ ਮਿਲਣ ‘ਤੇ, ਪੁਲਿਸ ਸਟੇਸ਼ਨ 6 ਅਤੇ ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੋਅਰੂਮ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿੱਚ ਦੋ ਨੌਜਵਾਨਾਂ ਨੇ ਘਟਨਾ ਤੋਂ ਪਹਿਲਾਂ ਰੇਕੀ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਸਵੇਰੇ ਚੋਰੀ ਦੀ ਜਾਣਕਾਰੀ ਮਿਲੀ ਸੀ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਨੌਜਵਾਨ ਸ਼ੋਅਰੂਮ ਵਿੱਚ ਦਾਖਲ ਹੋਇਆ ਅਤੇ ਤਿਜੋਰੀ ਵਿੱਚੋਂ ਨਕਦੀ ਲੈ ਕੇ ਭੱਜ ਗਿਆ, ਜਦੋਂ ਕਿ ਦੂਜਾ ਬਾਹਰ ਨਜ਼ਰ ਰੱਖ ਰਿਹਾ ਸੀ। ਸ਼ੋਅਰੂਮ ਸਟਾਫ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here