ਪੰਜਾਬ ਹੁਸ਼ਿਆਰਪੁਰ ’ਚ ਯਾਦਗਾਰੀ ਗੇਟ ਅੰਦਰ ਫਸਿਆ ਟਿੱਪਰ/ ਡਰਾਈਵਰ ਗੰਭੀਰ ਜ਼ਖਮੀ, ਗੇਟ ਨੂੰ ਪਹੁੰਚਿਆ ਨੁਕਸਾਨ By admin - January 27, 2026 0 3 Facebook Twitter Pinterest WhatsApp ਹੁਸ਼ਿਆਰਪੁਰ ਦੇ ਪਿੰਡ ਭੰਗਰਨੀ ਵਿਖੇ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇਕ ਟਿੱਪਰ ਦੀ ਇੱਥੇ ਬਣੇ ਸ਼ਹੀਦ ਭਾਈ ਪਿਆਰਾ ਸਿੰਘ ਯਾਦਗਾਰੀ ਗੇਟ ਨਾਲ ਟੱਕਰ ਹੋ ਗਈ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਹਾਦਸੇ ਵਿਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਧੁੰਦ ਦੇ ਚਲਦਿਆਂ ਵਾਪਰਿਆ ਹੈ। ਟਿੱਪਰ ਦੇ ਡਰਾਈਵਰ ਨੂੰ ਗੇਟ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਅਤੇ ਟਿੱਪਰ ਗੇਟ ਅੰਦਰ ਹੀ ਫੱਸ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਟਿੱਪਰ ਨੂੰ ਪਾਸੇ ਕਰ ਕੇ ਆਵਾਜਾਈ ਚਾਲੂ ਕਰਵਾਈ। ਘਟਨਾ ਅੱਜ ਸਵੇਰਸਾਰ ਲਗਭਗ ਸਵਾ ਕੁ ਅੱਠ ਵਜੇ ਉਸ ਵੇਲੇ ਵਾਪਰੀ ਜਦੋਂ ਸ਼ਤੀਸ਼ ਅਗਰਵਾਲ ਕੰਪਨੀ ਦਾ ਇਕ ਟਿੱਪਰ ਮੇਹਣੀਆਣਾ-ਗੜ੍ਹਸ਼ੰਕਰ ਵਾਲੀ ਸੜਕ ਤੋਂ ਪਿੰਡ ਭੰਗਰਨੀ ਵੱਲ ਮੁੜਿਆਂ ਤਾਂ ਧੁੰਦ ਕਾਰਨ ਡਰਾਈਵਰ ਨੂੰ ਗੇਟ ਦਿਖਾਈ ਨਹੀਂ ਦਿੱਤਾ। ਇਸ ਟਿੱਪਰ ਨੂੰ ਡਰਾਈਵਰ ਬਲਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਜਗਤਪੁਰ ਜੱਟਾਂ ਚਲਾ ਰਿਹਾ ਸੀ। ਡਰਾਈਵਰ ਦੇ ਦੱਸਣ ਮੁਤਾਬਿਕ ਜਦੋਂ ਉਹ ਲਗਭਗ ਅਜੇ 100 ਗਜ਼ ਹੀ ਅੱਗੇ ਗਿਆ ਤਾਂ ਟਿੱਪਰ ਦਾ ਜੈਕ ਵਾਲਾ ਪਿੱਛਲਾ ਟਰਾਲਾ ਅਚਾਨਕ ਖੱਲ ਗਿਆ ਅਤੇ ਉੱਪਰ ਚੁੱਕਿਆ ਗਿਆ, ਜਿਸਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਹ ਗੇਟ ਦੇ ਉਪਰਲੇ ਹਿੱਸੇ ਵਿਚ ਫਸ ਗਿਆ, ਜਿਸ ਕਾਰਨ ਗੇਟ ਦਾ ਉਪਰਲਾ ਹਿੱਸਾ ਨੁਕਸਾਨਿਆਂ ਗਿਅ। ਹਾਦਸੇ ਵਿਚ ਡਰਾਇਵਰ ਗੰਭੀਰ ਜਖਮੀ ਹੋ ਗਿਆ, ਜਿਸਨੂੰ ਪਿੰਡ ਵਾਸੀਆਂ ਨੇ ਫਸਟ ਏਡ ਦੇ ਕੇ ਮੇਹਟੀਆਣਾ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਡਰਾਈਵਰ ਨੂੰ ਹਸਪਤਾਲ ਪਹੁੰਚਾ ਕੇ 3-4 ਘੰਟੇ ਦੀ ਜਦੋਂ ਜਹਿਦ ਬਾਅਦ ਟਿੱਪਰ ਨੂੰ ਪਾਸੇ ਕਰ ਕੇ ਆਵਾਜਾਈ ਚਾਲੂ ਕਰਵਾਈ।