ਗੁਰਦਾਸਪੁਰ ’ਚ ਸ਼ਰਾਬੀ ਟਰੈਕਟਰ ਚਾਲਕ ਦਾ ਹੰਗਾਮਾ/ ਲੋਕਾਂ ਨੇ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ/ ਪੁਲਿਸ ਨੇ ਟਰੈਕਟਰ ਕਬਜ਼ੇ ’ਚ ਲੈ ਕੇ ਕੱਟਿਆ ਚੱਲਾਨ

0
3

ਗੁਰਦਾਸਪੁਰ ਦੇ ਬਟਾਲਾ ਰੋਡ ਉਤੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਇਕ ਸ਼ਰਾਬੀ ਟਰੈਕਟਰ-ਟਰਾਲੀ ਚਾਲਕ ਨੂੰ ਰੋਕ ਕੇ ਪੁਲਿਸ ਹਵਾਲੇ ਕੀਤਾ। ਲੋਕਾਂ ਦੇ ਦੱਸਣ ਮੁਤਾਬਕ ਭੀੜ-ਭਾੜ ਵਾਲੀ ਸੜਕ ਤੇ ਟਰੈਕਟਰ-ਟਰਾਲੀ ਨੂੰ ਇਧਰ-ਉਧਰ ਘੁੰਮਾਉਂਦਾ ਆ ਰਿਹਾ ਸੀ ਅਤੇ ਹਾਦਸੇ ਦੇ ਡਰ ਤੋਂ ਲੋਕਾਂ ਨੇ ਉਸ ਨੂੰ ਰੋਕ ਕੇ ਪੁਲਿਸ ਨੂੰ ਸੂਚਿਤ ਕੀਤਾ।
ਸ਼ਰਾਬੀ ਟਰੈਕਟਰ ਚਾਲਕ ਨੇ ਖੁਦ ਨੂੰ ਸਹੀ ਦੱਸਦਿਆਂ ਰੋਕੇ ਜਾਣ ਉਤੇ ਇਤਰਾਜ ਕੀਤਾ। ਇਸੇ ਦੌਰਾਨ ਉਸ ਨੇ ਸ਼ਰਾਬ ਹਾਲਤ ਵਿਚ ਊਲ-ਜਲੂਲ ਗੱਲਾਂ ਵੀ ਕੀਤੀਆਂ ਅਤੇ ਸ਼ਰਾਬ ਮਹਿੰਗੀ ਹੋਣ ਤੇ ਸਰਕਾਰ ਨੂੰ ਕੋਸਿਆ। ਮੌਕੇ ਤੇ ਪਹੁੰਚੇ ਟਰੈਫਿਕ ਪੁਲਿਸ ਅਧਿਕਾਰੀ ਨੇ ਟਰੈਕਟਰ-ਟਰਾਲੀ ਨੂੰ ਕਬਜੇ ਵਿਚ ਲੈ ਕੇ ਚੱਲਾਨ ਕੱਟ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਰਾਬੀ ਹਾਲਤ ’ਚ ਟ੍ਰੈਕਟਰ ਟਰਾਲੀ ਚਾਲਕ ਨੂੰ ਜਦੋਂ ਰੋਕ ਟ੍ਰੈਫਿਕ ਪੁਲਿਸ ਬਟਾਲਾ ਨੇ ਪੁੱਛਿਆ ਤੇ ਅੱਗਿਓਂ ਕਹਿੰਦਾ ਕਿ ਮੈ ਸ਼ਰਾਬ ਨਹੀਂ ਪੀਤੀ ਹੈ ਜਦਕਿ ਉਹ ਖੁਦ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਪਾ ਰਿਹਾ।  ਅਖੀਰ ਟ੍ਰੈਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਵਲੋਂ ਉਸ ਨੂੰ ਕਾਬੂ ਕਰ ਕੇ ਟ੍ਰੈਕਟਰ ਟਰਾਲੀ ਵੀ ਕਬਜ਼ੇ ਚ ਲੈ ਕੇ ਜਿੱਥੇ ਚਲਾਣ ਕੱਟਿਆ ਗਿਆ ਉੱਥੇ ਉਸ ਨੂੰ ਸਥਾਨਿਕ ਪੁਲਿਸ ਥਾਣੇ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਮੁਲਜਮ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here