ਪੰਜਾਬ ਕਾਂਗਰਸ ਦਾ SYL ਨੂੰ ਲੈ ਕੇ ਸਰਕਾਰ ’ਤੇ ਹਮਲਾ/ ਮਾਮਲਾ ਅਧਿਕਾਰੀਆਂ ’ਤੇ ਛੱਡਣ ’ਤੇ ਚੁੱਕੇ ਸਵਾਲ By admin - January 27, 2026 0 3 Facebook Twitter Pinterest WhatsApp ਪੰਜਾਬ ਕਾਂਗਰਸ ਦੇ ਸੀਨੀਅਰ ਬੁਲਾਰਾ ਜਸਕਰਨ ਕਾਹਲੋਂ ਨੇ ਐਸਵਾਈਐਲ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਾਂਗਰਸੀ ਬੁਲਾਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਮੀਟਿੰਗ ਨੂੰ ਸੁਖਾਵਾ ਕਹਿੰਦਿਆਂ ਅਗਲੀਆਂ ਮੀਟਿੰਗ ਅਧਿਕਾਰੀਆਂ ਵੱਲੋਂ ਕਰਨ ਦੀ ਗੱਲ ਕਹੀ ਹੈ, ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹਿੱਤਾਂ ਨਾਲ ਜੁੜਿਆ ਅਤੀ-ਸੰਵੇਦਨਸ਼ੀਲ ਮੁੱਦਾ ਹੈ, ਇਸ ਲਈ ਮੁੱਖ ਮੰਤਰੀ ਨੂੰ ਮੀਟਿੰਗਾਂ ਦੀ ਜ਼ਿੰਮੇਵਾਰੀ ਅਧਿਕਾਰੀਆਂ ਹਵਾਲੇ ਕਰਨ ਦੀ ਥਾਂ ਖੁਦ ਕਮਾਨ ਸੰਭਾਲਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਤੇ ਸਿਆਸੀ ਕੱਟਾਸ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਕੀ ਮਸਲੇ ਸੰਭਾਲਣ ਲਈ ਦਿੱਲੀ ਵਾਲੇ ਮੌਜੂਦ ਨੇ ਅਤੇ ਮੁੱਖ ਮੰਤਰੀ ਨੂੰ ਪੰਜਾਬ ਦੇ ਅਤੀ ਸੰਵੇਦਨਸ਼ੀਲ ਮੁੱਦੇ ਉਤੇ ਧਿਆਨ ਦੇਣਾ ਚਾਹੀਦਾ ਹੈ।