ਪੰਜਾਬ ਗੁਰਦਾਸਪੁਰ ਪਹੁੰਚੇ ਕਾਂਗਰਸੀ ਆਗੂ ਸੂਰਜ ਠਾਕੁਰ/ ਕਾਂਗਰਸ ਅੰਦਰ ਸਭ ਚੰਗਾ ਹੋਣ ਦਾ ਦਾਅਵਾ/ ਕਿਹਾ, ਕਿਸੇ ਚਿਹਰੇ ਦੀ ਮੁਥਾਜ ਨਹੀਂ ਕਾਂਗਰਸ ਪਾਰਟੀ By admin - January 27, 2026 0 7 Facebook Twitter Pinterest WhatsApp ਕਾਂਗਰਸ ਦੇ ਸੂਬਾ ਸਹਿ ਪ੍ਰਭਾਰੀ ਸੂਰਜ ਸਿੰਘ ਠਾਕੁਰ ਅੱਜ ਗੁਰਦਾਸਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਿੱਤ ਲਈ ਕਿਸੇ ਚਿਹਰੇ ਦੀ ਲੋੜ ਨਹੀਂ ਹੈ ਬਲਕਿ ਪਾਰਟੀ ਖੁਦ ਹੀ ਇਕ ਚਿਹਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਆਉਂਦੀਆਂ ਚੋਣਾਂ ਦੌਰਾਨ ਪਾਰਟੀ ਸ਼ਾਨਦਾਰ ਜਿੱਤ ਦਰਜ ਕਰ ਕੇ ਆਪਣੀ ਸਰਕਾਰ ਬਣਾਏਗੀ। ਦੱਸਣਯੋਗ ਹੈ ਕਿ ਕਾਂਗਰਸ ਦੇ ਸੂਬਾ ਸਹਿ ਪ੍ਰਭਾਰੀ ਸੂਰਜ ਸਿੰਘ ਠਾਕੁਰ ਪੰਜਾਬ ਦੇ ਦੌਰੇ ’ਤੇ ਹਨ ਅਤੇ ਉਨ੍ਹਾਂ ਵੱਲੋਂ ਸੂਬੇ ਭਰ ਅੰਦਰ ਕਾਂਗਰਸ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਗੁਰਦਾਸਪੁਰ ਵਿਖੇ ਹੋਈ ਮੀਟਿੰਗ ਵਿਚ ਸਾਬਕਾ ਮੰਤਰੀ ਅਤੇ ਦੀਨਾ ਨਗਰ ਵਿਧਾਇਕਾ ਅਰੁਨਾ ਚੌਧਰੀ, ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਦਿ ਵੀ ਮੌਜੂਦ ਰਹੇ। ਅਹੁਦੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਸੂਰਜ ਸਿੰਘ ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੀਆਂ ਨਗਰ ਕੌਂਸਲ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤਿਆਰ ਬਰ ਤਿਆਰ ਹੈ। ਅਹੁਦੇਦਾਰਾਂ ਨੂੰ ਵੀ ਕਮਰ ਕੱਸਣ ਲਈ ਕਹਿ ਦਿੱਤਾ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਆਪਣੇ ਬਲਬੂਤੇ ਤੇ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਪੰਜਾਬ ਵਿੱਚ ਮੁੜ ਤੋਂ ਸਰਕਾਰ ਬਣਾਉਣ ਦੇ ਕਾਬਲ ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਖੁਦ ਇੱਕ ਚਿਹਰਾ ਹੈ ਅਤੇ ਇਸ ਨੂੰ ਚੋਣਾਂ ਜਿੱਤਣ ਲਈ ਕਿਸੇ ਚਿਹਰੇ ਨੂੰ ਅੱਗੇ ਲਿਆਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਪਾਰਟੀ ਹਾਈ ਕਮਾਂਡ ਜਿਸ ਚਿਹਰੇ ਉਤੇ ਮੋਹਰ ਲਗਾਏਗਾ, ਉਹੀ ਮੁੱਖ ਮੰਤਰੀ ਹੋਵੇਗਾ ਅਤੇ ਇਸ ਬਾਰੇ ਅਗੇਤਾ ਕੋਈ ਐਲਾਨ ਨਹੀਂ ਹੋਵੇਗਾ।