ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਟਲਿਆ ਵੱਡਾ ਹਾਦਸਾ/ ਸ਼ਰਾਬੀ ਨੌਜਵਾਨਾਂ ਨੇ ਸਟੇਸ਼ਨ ਅੰਦਰ ਵਾੜੀ ਕਾਰ/ ਪਲੇਟਫਾਰਮ ਤੇ ਟਰੈਕ ਵਿਚਕਾਰ ਫਸੀ ਕਾਰ

0
2

ਚੰਡੀਗੜ੍ਹ ਰੇਲਵੇ ਸਟੇਸ਼ਨ ਉਤੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਸ਼ਰਾਬੀ ਹਾਲਤ ਵਿਚ ਨੌਜਵਾਨਾਂ ਨੇ ਆਪਣੀ ਕਾਰ ਰੇਲਵੇ ਸਟੇਸ਼ਨ ਅੰਦਰ ਵਾੜ ਦਿੱਤੀ। ਇਹ ਕਾਰ ਪਲੇਟਫਾਰਮ ਨੰਬਰ-1 ਤਕ ਪਹੁੰਚ ਕੇ ਪਲੇਟਫਾਰਮ ਤੇ ਰੇਲਵੇ ਟਰੈਕ ਵਿਚਕਾਰ ਫੱਸ ਗਈ। ਗਨੀਮਤ ਰਹੀ ਕਿ ਉਸਾਰੀ ਕਾਰਜਾਂ ਕਾਰਨ ਪਲੇਟਫਾਰਮ ਬੰਦ ਸੀ, ਨਹੀਂ ਤਾ ਵੱਡਾ ਹਾਦਸਾ ਵਾਪਰ ਸਕਦਾ ਸੀ। ਘਟਨਾ ਤੜਕੇ 3 ਵਜੇ ਦੀ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਰੇਲਵੇ ਪੁਲਿਸ ਨੇ ਕਾਰ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਸਟੇਸ਼ਨ ਕੰਪਲੈਕਸ ਵਿੱਚ ਕੁਝ ਦੇਰ ਲਈ ਅਫ਼ਰਾ-ਤਫ਼ਰੀ ਮੱਚ ਗਈ।  ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਕਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਰੇਲਵੇ ਪੁਲਿਸ ਅਨੁਸਾਰ, ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੋ ਸਕਿਆ ਕਿ ਉਹ ਕਾਰ ਸਮੇਤ ਰੇਲਵੇ ਸਟੇਸ਼ਨ ਦੇ ਅੰਦਰ ਕਿਵੇਂ ਪਹੁੰਚ ਗਏ। ਆਰਪੀਐਫ ਅਤੇ ਰੇਲਵੇ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ।

LEAVE A REPLY

Please enter your comment!
Please enter your name here