ਨਾਭਾ ’ਚ ਹੈੱਡ ਕਾਂਸਟੇਬਲ ਦਾ ਕਤਲ/ ਅੱਧਾ ਦਰਜਨ ਲੋਕਾਂ ਨੇ ਅੰਜ਼ਾਮ ਦਿੱਤੀ ਵਾਰਦਾਤ/ ਭਰਾ ਵੀ ਗੰਭੀਰ ਜ਼ਖਮੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
4

ਨਾਭਾ ਸ਼ਹਿਰ ਵਿੱਚ ਅਮਨਦੀਪ ਸਿੰਘ ਹੈਡ ਕਾਂਸਟੇਬਲ ਦਾ ਪੰਜ-ਛੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ, ਭਰਾ ਨੂੰ ਵੀ ਕੀਤਾ ਬੁਰੀ ਤਰ੍ਹਾਂ ਜ਼ਖਮੀ। ਅਮਨਦੀਪ ਸਿੰਘ ਨਾਭਾ ਦੇ ਪੁੱਡਾ ਕਲੋਨੀ ਦਾ ਰਹਿਣ ਵਾਲਾ ਸੀ ਜੋ ਕਿ ਪਟਿਆਲੇ ਸਿਵਲ ਲਾਈਨ ਥਾਣੇ ਵਿਖੇ ਹੈਡ ਕਾਂਸਟੇਬਲ ਸੀ। ਅਮਨਦੀਪ ਸਿੰਘ ਦੇ ਬਾਜ਼ਾਰ ਵਿੱਚ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦਾ ਭਰਾ ਨਵਦੀਪ ਸਿੰਘ ਦੇ ਵੀ ਸਿਰ ਉੱਪਰ ਕਿਰਚ ਨਾਲ ਵਾਰ ਕਰ ਦਿੱਤਾ ਅਤੇ ਉਹ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੁਲਿਸ ਹੁਣ ਜਾਂਚ ਵਿੱਚ ਜੁੱਟ ਗਈ ਹੈ।
ਪੁਲਿਸ ਮੁਲਾਜ਼ਮ ਦਾ ਕਤਲ ਕਿਉਂ ਕੀਤਾ ਗਿਆ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ। ਨਾਭਾ ਦੀ ਪੁੱਡਾ ਕਲੋਨੀ ਦਾ ਰਹਿਣ ਵਾਲੇ ਇਸ ਛੇ ਫੁੱਟ ਦੇ ਪੁਲਿਸ ਮੁਲਾਜ਼ਮ ਨੇ 26 ਜਨਵਰੀ ਨੂੰ ਪਰੇਡ ਉਤੇ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਹਮਲਾਵਰਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਭੈਣ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਸਾਨੂੰ ਫੋਨ ਆਇਆ ਕਿ ਉਸ ਦਾ ਕਤਲ ਕਰ ਦਿੱਤਾ ਹੈ। ਉਸ ਨੇ ਰੌਂਦਿਆਂ ਕਿਹਾ ਕਿ ਜਦੋਂ ਮੇਰਾ ਪੁਲਿਸ ਮੁਲਾਜਮ ਭਰਾ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੇਗਾ।
 ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਬਰੋਡ ਡੈਡ ਹੀ ਸਾਡੇ ਕੋਲ ਆਇਆ ਅਤੇ ਇਸ ਦਾ ਭਰਾ ਨਵਦੀਪ ਸਿੰਘ ਦੇ ਸਿਰ ਤੇ ਛੇ ਟਾਂਕੇ ਲੱਗੇ ਹਨ। ਇਹ ਕਿਰਚਾਂ ਨਾਲ ਵਾਰ ਕੀਤਾ ਗਿਆ ਹੈ।  ਮੌਕੇ ਤੇ ਪਹੁੰਚੇ ਨਾਭਾ ਦੇ ਐਸਐਚਓ ਸੌਰਵ ਸਬਰਵਾਲ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਦਾ ਕਤਲ ਹੋਇਆ ਹੈ, ਜਿਸ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਅਤੇ ਛੇਤੀ ਹੀ ਦੋਸ਼ੀਆਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here