ਗੁਰਦਾਸਪੁਰ ’ਚ ਭੇਦਭਰੀ ਹਾਲਤ ’ਚ ਗਊਆਂ ਦੀ ਮੌਤ/ ਦੁੱਧ ਦੇ ਸਿਰ ’ਤੇ ਪਲਦਾ ਸੀ ਪਰਿਵਾਰ 8 ’ਚ 4 ਗਊਆਂ ਨੇ ਤੋੜਿਆ ਦੰਮ, ਮੁਆਵਜ਼ੇ ਦੀ ਮੰਗ

0
4

ਗੁਰਦਾਸਪੁਰ ਦੇ ਪਿੰਡ ਜੋੜਾ ਛੱਤਰਾਂ ਵਿਖੇ ਦੁੱਧ ਦਾ ਵਪਾਰ ਕਰਨ ਵਾਲੇ ਪਸ਼ੂ ਪਾਲਕ ਹੀਰਾ ਸਿੰਘ ਦੀਆਂ ਚਾਰ ਗਊਆਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਦ ਕਿ ਬਾਕੀ ਚਾਰ ਵੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਈਆਂ ਹਨ ਜਿਨਾਂ ਦਾ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਊਆਂ ਦੀ ਇਹ ਹਾਲਤ ਜ਼ਹਿਰੀਲਾ ਚਾਰਾ ਖਾਣ ਨਾਲ ਹੋਈ ਹੈ ਪਰ ਚਾਰਾ ਜਹਿਰੀਲਾ ਕਿਵੇਂ ਹੋਇਆ ਇਸ ਬਾਰੇ ਅਜੇ ਪਤਾ ਨਹੀਂ ਲੱਗਿਆ ਹੈ। ਫਿਲਹਾਲ ਮ੍ਰਿਤ ਗਊਆਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੀੜਿਤ ਹੀਰਾ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ‌ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਰਮਨ ਬਹਿਲ ਵੀ ਕਿਸਾਨ ਦੇ ਘਰ ਪਹੁੰਚੇ ਅਤੇ ‌‌ ਸਰਕਾਰ ਵੱਲੋਂ ਮਦਦ ਦਾ ਵਿਸ਼ਵਾਸ ਦਿਵਾਇਆ ਹੈ।

LEAVE A REPLY

Please enter your comment!
Please enter your name here