ਗੁਰਦਾਸਪੁਰ ’ਚ ਛੱਪੜ ਦੇ ਪਾਣੀ ਨਾਲ ਫ਼ਸਲਾਂ ਖਰਾਬ/ ਪਿੰਡ ਬਹਿਰਾਮਪੁਰ ਦਾ ਮਾਮਲਾ/ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ਼ ਕੱਢੀ ਭੜਾਸ

0
5

ਪਿੰਡ ਬਹਿਰਾਮਪੁਰ ਦੇ ਲੋਕ ਕਈ ਸਾਲਾਂ ਤੋਂ ਛੱਪੜ ਦੇ ਓਵਰਫਲੋਅ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਹ ਪਾਣੀ ਜਿੱਥੇ ਪਿੰਡ ਅੰਦਰ ਗੰਦਗੀ ਦਾ ਕਾਰਨ ਬਣ ਰਿਹਾ ਐ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਰਹੀਆਂ ਹਨ। ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦਾ ਇਲਜਾਮ ਹੈ ਕਿ ਇਹ ਪਾਣੀ ਨਾਜਾਇਜ਼ ਉਸਾਰੀਆਂ ਕਾਰਨ ਰੁਕਿਆ ਹੈ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਸਰਕਾਰੇ ਦਰਬਾਰੇ ਪਹੁੰਚ ਕਰ ਚੁੱਕੇ ਨੇ ਪਰ ਕੇਵਲ ਭਰੋਸੇ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਮਸਲਾ ਛੇਤੀ ਹੱਲ ਕਰਨ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਛੱਪੜ ਓਵਰਫਲੋ ਹੁੰਦਾ ਹੈ ਉਹ ਅਧਿਕਾਰੀਆਂ ਅੱਗੇ ਆਪਣੀ ਫਰਿਆਦ ਲੈ ਕੇ ਜਾਂਦੇ ਹਨ ਅਤੇ ਹਰ ਵਾਰ ਆਸ਼ਵਾਸਨ ਮਿਲਦਾ ਹੈ ਕਿ ਜਲਦੀ ਹੀ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਉਹਨਾਂ ਦੇ ਵਾਪਸ ਪਿੰਡ ਪਹੁੰਚਦੇ ਹੀ ਅਧਿਕਾਰੀ ਸਭ ਕੁਝ ਭੁੱਲ ਜਾਂਦੇ ਹਨ।
ਪਿੰਡ ਵਾਸੀਆਂ ਦਾ ਇਲਜਾਮ ਹੈ ਕਿ ਛੱਪੜ ਦੇ ਨੇੜੇ ਉਸਾਰੀਆਂ ਹੋ ਚੁੱਕੀਆਂ ਇਸ ਕਰ ਕੇ ਨਾ ਹੀ ਨਿਕਾਸੀ ਹੋ ਪਾਉਂਦੀ ਹੈ ਤੇ ਨਾ ਹੀ ਨਾਲਾ ਬਣਾਉਣ ਦੀ ਜਗ੍ਹਾ ਬਚੀ ਹੈ। ਪਿੰਡ ਦੀ ਪੰਚਾਇਤ ਨੂੰ ਵੀ ਕਈ ਵਾਰ ਇਸ ਬਾਰੇ ਬੇਨਤੀ ਕੀਤੀ ਜਾ ਚੁੱਕੀ ਹੈ ਅਤੇ ਸਰਪੰਚ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੋ ਪਿੰਡ ਦੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਫਿਰ ਵੀ ਹਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ। ਉੱਥੇ ਹੀ ਪਿੰਡ ਦੇ ਸਰਪੰਚ ਬੱਚਨ ਲਾਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਮੱਸਿਆ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾ ਚੁੱਕੀ ਹੈ, ਉਮੀਦ ਹੈ ਕਿ ਜਲਦੀ ਹੀ ਸਮੱਸਿਆ ਹੱਲ ਹੋ ਜਾਵੇਗੀ।

LEAVE A REPLY

Please enter your comment!
Please enter your name here