ਪੰਜਾਬ ਫਾਜਿਲਕਾ ’ਚ ਗ੍ਰੰਥੀ ਦੇ ਘਰ ’ਤੇ ਹਮਲਾ/ ਇੱਟਾਂ ਰੋੜਿਆਂ ਨਾਲ ਹਮਲੇ ’ਚ ਧੀ ਜ਼ਖਮੀ/ ਪੁਲਿਸ ’ਤੇ ਲੱਗੇ ਢਿੱਲੀ ਕਾਰਵਾਈ ਦੇ ਇਲਜ਼ਾਮ By admin - January 26, 2026 0 6 Facebook Twitter Pinterest WhatsApp ਫਾਜਿਲਕਾ ਪੁਲਿਸ ਉਤੇ ਲੜਾਈ ਝਗੜੇ ਦੇ ਮਾਮਲੇ ਵਿਚ ਢਿੱਲੀ ਕਾਰਵਾਈ ਦੇ ਇਲਜਾਮ ਲੱਗੇ ਨੇ। ਘਟਨਾ ਜ਼ਿਲ੍ਹੇ ਦੇ ਪਿੰਡ ਪੀਰੇ ਕੇ ਉਤਾੜ ਦੀ ਹੈ, ਜਿੱਥੇ ਗ੍ਰੰਥੀ ਸਿੰਘ ਦੇ ਘਰ ਉਤੇ 20 ਦਿਨ ਪਹਿਲਾਂ ਹਮਲਾ ਹੋਇਆ ਸੀ, ਜਿਸ ਵਿਚ ਗ੍ਰੰਥੀ ਸਿੰਘ ਦੀ ਧੀ ਗੰਭੀਰ ਜ਼ਖਮੀ ਹੋ ਗਈ ਸੀ। ਪਾਠੀ ਸਿੰਘ ਦਾ ਇਲਜਾਮ ਹੈ ਕਿ ਘਟਨਾ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਪਰ 20 ਦਿਨ ਬੀਤਣ ਬਾਅਦ ਵੀ ਮਾਮਲਾ ਦਰਜ ਨਹੀਂ ਹੋਇਆ। ਦੂਜੇ ਪਾਸੇ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦੀ ਗੱਲ ਕਹੀ ਹੈ। ਇਸੇ ਦੌਰਾਨ ਹਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਨ੍ਹਾਂ ਵਿਚ ਡਾਂਗਾਂ ਸੋਟੇ ਤੇ ਇੱਟਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਨੇ। ਹਮਲੇ ਦੇ ਵਿੱਚ ਪਾਠੀ ਸਿੰਘ ਦੀ ਧੀ ਦੇ ਇੱਟ ਵੱਜੀ ਜਿਸ ਕਾਰਨ ਉਸਦੇ ਤਿੰਨ ਦੰਦ ਟੁੱਟ ਗਏ। ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪਹਿਲਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਅਦ ਦੇ ਵਿੱਚ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪਾਠੀ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ 20 ਦਿਨ ਬੀਤ ਗਏ ਹਨ ਅਤੇ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਆਰੋਪੀਆਂ ਦੇ ਖਿਲਾਫ ਨਹੀਂ ਕੀਤੀ ਜਾ ਰਹੀ। ਪਾਠੀ ਸਿੰਘ ਨੇ ਅਰੋਪ ਲਗਾਏ ਕਿ ਆਰੋਪੀ ਉਸ ਦੇ ਗੁਆਂਢੀ ਹਨ ਅਤੇ ਇਹਨਾਂ ਦੇ ਪਰਿਵਾਰ ਦੇ ਦੋ ਮੈਂਬਰ ਜੇਲ ਵਿੱਚ ਹਨ ਜਿਨਾਂ ਨੂੰ ਪੁਲਿਸ ਨੇ ਨਸ਼ੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਸੀ। ਆਰੋਪ ਹਨ ਕਿ ਗ੍ਰਿਫਤਾਰ ਹੋਏ ਦੋ ਲੋਕਾਂ ਦੇ ਬਾਕੀ ਪਰਿਵਾਰਕ ਮੈਂਬਰ ਪਾਠੀ ਸਿੰਘ ਅਤੇ ਉਸ ਦੇ ਪਰਿਵਾਰ ਤੇ ਆਰੋਪ ਲਗਾ ਰਹੇ ਹਨ ਕਿ ਇਸ ਦੇ ਵੱਲੋਂ ਪੁਲਿਸ ਨੂੰ ਮੁਖਬਰੀ ਕੀਤੀ ਗਈ ਸੀ। ਇਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲ ਰਹੀ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਡਰ ਦੇ ਸਾਏ ਹੇਠਾਂ ਰਹਿ ਰਹੇ ਨੇ। ਉਹਨਾਂ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਨੇ ਅਤੇ ਉਹਨਾਂ ਨੂੰ ਧਮਕੀਆਂ ਵੀ ਦੇ ਰਹੇ ਨੇ। ਉਧਰ ਦੂਜੇ ਪਾਸੇ ਜਦ ਥਾਣਾ ਅਮੀਰ ਖਾਸ ਵਿਖੇ ਏਐਸਆਈ ਮਲਕੀਤ ਸਿੰਘ ਨਾਲ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ