ਪੰਜਾਬ ਫਰੀਦਕੋਟ ’ਚ ਚਾਇਨਾ ਡੋਰ ਖਿਲਾਫ ਨਿਤਰੇ ਸਮਾਜ ਸੇਵੀ/ ਚਾਈਨਾ ਡੋਰ ਇਕੱਠੀ ਕਰ ਕੇ ਪਹੁੰਚੇ ਕੋਤਵਾਲੀ/ 307 ਦਾ ਪਰਚਾ ਦਰਜ ਕਰਨ ਦੀ ਮੰਗ By admin - January 26, 2026 0 3 Facebook Twitter Pinterest WhatsApp ਬੀਤੇ ਕੱਲ ਇੱਕ 15 ਸਾਲਾਂ ਦੇ ਨੌਜਵਾਨ ਦੀ ਸਕੂਲੋਂ ਪਰਤਣ ਸਮੇਂ ਚਾਈਨਾ ਡੋਰ ਦੀ ਚਪੇਟ ਵਿੱਚ ਆਣ ਨਾਲ ਹੋਈ ਦਰਦਨਾਕ ਮੌਤ ਤੋਂ ਬਾਅਦ ਫਰੀਦਕੋਟ ਵਿੱਚ ਸ਼ਹਿਰ ਨਿਵਾਸੀਆਂ ਅਤੇ ਸਮਾਜ ਸੇਵੀਆਂ ਵਿੱਚ ਚਾਈਨਾ ਡੋਰ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਖਿਲਰੀ ਹੋਈ ਚਾਈਨਾ ਡੋਰ ਨੂੰ ਇਕੱਠਾ ਕਰਕੇ ਸ਼ਹਿਰ ਵਿੱਚ ਚਾਈਨਾ ਡੋਰ ਦੇ ਖਿਲਾਫ ਰੋਸ ਮਾਰਚ ਕੱਢਿਆ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਸਮਾਜ ਸੇਵੀਆਂ ਵੱਲੋਂ ਸਾਰੀ ਚਾਈਨਾ ਡੋਰ ਇਕੱਠੀ ਕਰ ਫਰੀਦਕੋਟ ਦੀ ਕੋਤਵਾਲੀ ਵਿੱਚ ਜਾ ਪੁੱਜੇ ਜਿੱਥੇ ਉਹਨਾਂ ਵੱਲੋਂ ਪੁਲਿਸ ਨੂੰ ਸਵਾਲ ਕੀਤੇ ਕਿ ਸਖਤੀ ਦੇ ਬਾਵਜੂਦ ਚਾਈਨਾ ਡੋਰ ਨੂੰ ਕਿਉਂ ਨਹੀਂ ਨੱਥ ਪਾਈ ਜਾ ਸਕੀ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੋਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ 307 ਤਹਿਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸਮਾਜ ਸੇਵੀਆਂ ਨੇ ਦੱਸਿਆ ਕਿ ਭਾਵੇਂ ਕਿ ਪ੍ਰਸ਼ਾਸਨ ਅਤੇ ਪੁਲਿਸ ਦਾਅਵਾ ਕਰਦੀ ਹੈ ਕਿ ਉਹ ਚਾਈਨਾ ਡੋਰ ਤੇ ਉਹਨਾਂ ਵੱਲੋਂ ਸਿਕੰਜਾ ਕੱਸਿਆ ਗਿਆ ਹੈ। ਪਰ ਸ਼ਰੇਆਮ ਚਾਈਨਾ ਡੋਰ ਦੀ ਵਿਕਰੀ ਵੀ ਹੋ ਰਹੀ ਹੈ ਤੇ ਇਸ ਦਾ ਇਸਤੇਮਾਲ ਵੀ ਧੜੱਲੇ ਨਾਲ ਹੋ ਰਿਹਾ ਪਰ ਪ੍ਰਸ਼ਾਸਨ ਅਤੇ ਪੁਲਿਸ ਆਪਦੀ ਜਿੰਮੇਵਾਰੀ ਨਹੀਂ ਨਿਭਾ ਰਿਹਾ ਜਿਸ ਦੇ ਚਲਦੇ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ ਅਤੇ ਇਸ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਜਿਸ ਨਾਲ ਮਨੁੱਖ ਅਤੇ ਪਸ਼ੂ ਪੰਛੀਆਂ ਨੂੰ ਵੱਡਾ ਨੁਕਸਾਨ ਪੁੱਜ ਰਿਹਾ ਪਰ ਕੋਈ ਵੀ ਇਸ ਨੂੰ ਲੈ ਕੇ ਸੰਜੀਦਾ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਇੱਕ ਰੋਸ ਜਾਹਿਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੁਲਿਸ ਵੱਲੋਂ ਵੀ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਚਾਈਨਾ ਡੋਰ ਤੇ ਪਬੰਦੀ ਕਿਉਂ ਨਹੀਂ ਲੱਗ ਰਹੀ। ਉਹਨਾਂ ਕਿਹਾ ਕਿ ਜਿਹੜਾ ਵੀ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਹੈ ਉਸ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਕਿ ਬਾਕੀ ਦੇ ਚਾਈਨਾਂ ਡੋਰ ਵੇਚਣ ਵਾਲੇ ਵੀ ਇਸ ਤੋਂ ਸਬਕ ਸਿੱਖ ਸਕਣ ਪਰ ਅੱਜ ਦੀ ਘੜੀ ਜਾਪਦਾ ਹੈ ਕਿ ਪ੍ਰਸ਼ਾਸਨ ਦੀ ਸਹਿਮਤੀ ਨਾਲ ਹੀ ਇਹ ਡੋਰਾ ਵਿਕ ਰਹੀ ਹੈ।