ਪੰਜਾਬ ਲੁਧਿਆਣਾ ’ਚ ਅੱਗ ਨਾਲ ਝੁਲਸੇ 3 ਬੱਚੇ/ ਗੈਸ ਸਿਲੰਡਰ ਦੀ ਰੀਫਿੰਲਿਗ ਦੌਰਾਨ ਭੜਕੀ ਅੱਗ By admin - January 26, 2026 0 7 Facebook Twitter Pinterest WhatsApp ਲੁਧਿਆਣਾ ਦੇ ਚੰਡੀਗੜ੍ਹ ਰੋਡ ਉਤੇ ਸਥਿਤ ਪਰਮਜੀਤ ਕਾਲੋਨੀ ਵਿਚ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ। ਇਹ ਅੱਗ ਗੈਸ ਸਿਲੰਡਰਾਂ ਦੀ ਗੈਰ ਕਾਨੂੰਨੀ ਤੌਰ ਤੇ ਰੀਫਿੰਲਿੰਗ ਕਰਨ ਕਾਰਨ ਲੱਗੀ ਦੱਸੀ ਜਾ ਰਹੀ ਹੈ। ਘਟਨਾ ਵਿਚ ਇਕੋ ਪਰਿਵਾਰ ਦੇ 3 ਬੱਚੇ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਪਰਿਵਾਰ ਇੱਥੇ ਕਿਰਾਏ ਉਤੇ ਰਹਿੰਦਾ ਹੈ ਅਤੇ ਨੇੜੇ ਹੀ ਇਕ ਵਿਅਕਤੀ ਗੈਸ ਸਿਲੰਡਰ ਰੀਫੀਲਿੰਗ ਦਾ ਕੰਮ ਕਰ ਰਿਹਾ ਸੀ, ਜਿਸ ਤੋਂ ਅੱਗ ਭੜਕ ਗਈ ਅਤੇ ਇਹ ਪਰਿਵਾਰ ਉਸ ਦੀ ਲਪੇਟ ਵਿਚ ਆ ਗਿਆ। ਦੁਕਾਨ ਮਾਲਕ ਨੇ ਸਿਲੰਡਰ ਭਰੇ ਜਾਣ ਦਾ ਖੰਡਨ ਕੀਤਾ ਹੈ। ਪੁਲਿਸ ਘਟਨਾ ਦੀ ਜਾਂਚ ਵਿਚ ਜੁਟ ਗਈ ਹੈ। ਪਰਿਵਾਰ ਦੇ ਮੁਖੀਆ ਕਾਮੇਸ਼ਵਰ ਕੁਮਾਰ ਮੁਤਾਬਕ ਉਹ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਕਾਫੀ ਸਾਲ ਪਹਿਲਾਂ ਪੰਜਾਬ ਆ ਗਿਆ। ਕੁੱਝ ਸਮਾਂ ਪਹਿਲਾਂ ਉਸ ਨੇ ਪਰਮਜੀਤ ਕਲੋਨੀ ਵਿੱਚ ਆਪਣੀ ਪਤਨੀ ਅਤੇ ਚਾਰ ਬੱਚਿਆਂ ਨਾਲ ਕਿਰਾਏ ਦੇ ਮਕਾਨ ’ਚ ਰਹਿਣਾ ਸ਼ੁਰੂ ਕੀਤਾ। ਐਤਵਾਰ ਨੂੰ ਉਸ ਦੇ ਬੱਚੇ ਇਕੱਠੇ ਬੈਠੇ ਅੱਗ ਸੇਕ ਰਹੇ ਸਨ।ਅਚਾਨਕ ਘਰ ਅੱਗ ਦੀਆਂ ਲਪਟਾਂ ਦੀ ਲਪੇਟ ਵਿਚ ਵਿੱਚ ਆ ਗਿਆ। ਤੇਜ਼ੀ ਨਾਲ ਭੜਕੀ ਅੱਗ ਕਾਰਨ ਉਸ ਦਾ ਛੇ ਸਾਲਾ ਬੇਟਾ ਅਤੇ ਦੋ ਬੇਟੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਹਾਲਾਂਕਿ ਉਸਦਾ ਦੋ ਸਾਲ ਦਾ ਚੌਥਾ ਬੱਚਾ ਥੋੜੀ ਦੂਰ ਘਰ ਅੰਦਰ ਮੌਜੂਦ ਸੀ ਜੋ ਬਚ ਗਿਆ। ਖਬਰਾਂ ਮੁਤਾਬਕ ਇਸ ਇਲਾਕੇ ਵਿਚ ਪਰਵਾਸੀਆਂ ਦੀ ਕਾਫੀ ਗਿਣਤੀ ਹੈ, ਜਿਨ੍ਹਾਂ ਕੋਲ ਗੈਸ ਕੁਨੈਕਸ਼ਨ ਨਹੀਂ ਹਨ ਅਤੇ ਉਹ ਅਜਿਹੀਆਂ ਦੁਕਾਨਾਂ ਤੋਂ ਗੈਸ ਸਿਲੰਡਰ ਭਰਵਾਉੰਦੇ ਹਨ, ਜਿਸ ਦੇ ਚਲਦਿਆਂ ਇੱਥੇ ਛੋਟੇ ਗੈਸ ਸਿਲੰਡਰ ਭਰਨ ਦਾ ਗੋਰਖਧੰਦਾ ਕਾਫੀ ਸਮਾਂ ਤੋਂ ਚੱਲਦਾ ਆ ਰਿਹਾ ਹੈ। ਖਬਰਾਂ ਮੁਤਾਬਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।