ਪੰਜਾਬ ਫਾਜਿਲਕਾ ’ਚ ਘਰ ਨੂੰ ਲੱਗੀ ਅੱਗ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - January 24, 2026 0 4 Facebook Twitter Pinterest WhatsApp ਫਾਜਿਲਕਾ ਦੀ ਮਹਾਵੀਰ ਕਾਲੋਨੀ ਵਿਚ ਹਾਲਾਤ ਇਸ ਵੇਲੇ ਅਫਰਾ-ਦਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇਕ ਘਰ ਅੰਦਰ ਅਚਾਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਕੇ ਖੁਦ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਵੱਲੋਂ ਸਮੇਂ ਸਿਰ ਪਹੁੰਚਣ ਕਾਰਨ ਵੱਡਾ ਹਾਦਸਾ ਟੱਲ ਗਿਆ। ਘਰ ਦੇ ਮਾਲਕ ਦੇ ਦੱਸਣ ਮੁਤਾਬਕ ਅੱਗ ਨਾਲ ਕਾਫੀ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਪੂਰੇ ਨੁਕਸਾਨ ਤੇ ਅੱਗ ਲੱਗਣ ਦੇ ਕਾਰਨਾਂ ਦੇ ਅਜੇ ਪਤਾ ਨਹੀਂ ਲੱਗ ਸਕਿਆ।