ਪੰਜਾਬ ਪਨਿਆੜ ਖੰਡ ਮਿੱਲ ਨੂੰ ਜਾਂਦੀ ਸੜਕ ਤੋਂ ਕਿਸਾਨ ਪ੍ਰੇਸ਼ਾਨ/ ਖਸਤਾ ਹਾਲਤ ਕਾਰਨ ਹਾਦਸਾ ਵਾਪਰਨ ਦਾ ਡਰ/ ਹਾਲਤ ਸੁਧਾਰਨ ਦੀ ਮੰਗ By admin - January 24, 2026 0 6 Facebook Twitter Pinterest WhatsApp ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਦੀ ਸ਼ੂਗਰ ਮਿਲ ਪਨਿਆੜ ਦੇ ਅੰਦਰ ਨੂੰ ਜਾਣ ਵਾਲੇ ਰਸਤੇ ਦੀ ਖਸਤਾ ਹਾਲਤ ਕਾਰਨ ਕਿਸਾਨ ਭਾਰੀ ਪਰੇਸ਼ਾਨ ਹਨ। ਇਸ ਖਰਾਬ ਰਸਤੇ ਕਾਰਨ ਗੰਨੇ ਨੂੰ ਲਿਜਾਣ ਵਿੱਚ ਵਿਘਨ ਪੈ ਰਿਹਾ ਹੈ ਅਤੇ ਸਫਾਈ ਦੇ ਮਾੜੇ ਹਾਲਾਤਾਂ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਰਸਤੇ ਵਿੱਚ ਪਏ ਡੂੰਘੇ ਟੋਇਆ ਕਾਰਨ ਟਰੈਕਟਰ-ਟਰਾਲੀਆਂ ਫੱਸ ਜਾਂਦੀਆਂ ਹਨ, ਜਿਸ ਕਾਰਨ ਗੰਨੇ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਵਾਹਨਾਂ ਨੂੰ ਨੁਕਸਾਨ ਵੀ ਹੋ ਰਿਹਾ ਹੈ। ਕਿਸਾਨਾਂ ਨਾ ਮਿੱਲ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ। ਮਿੱਲ ਅਧਿਕਾਰੀ ਨੇ ਮਾਮਲਾ ਛੇਤੀ ਹੱਲ ਕਰ ਦੇਣ ਦਾ ਭਰੋਸਾ ਦਿੱਤਾ ਹੈ। ਇਲਾਕੇ ਦੇ ਕਿਸਾਨ ਆਗੂ ਨੇ ਕਿਹਾ, “ਰਸਤੇ ਦੀ ਹਾਲਤ ਨੇ ਸਾਨੂੰ ਬੇਬਸ ਬਣਾ ਦਿੱਤਾ ਹੈ, ਗੰਨਾ ਵੇਚਣ ਲਈ ਕਈ ਦਿਨ ਲੱਗ ਰਹੇ ਹਨ।” ਸਫਾਈ ਦੀ ਕਮੀ ਕਾਰਨ ਗੰਦਾ ਪਾਣੀ ਭਰਿਆ ਰਹਿੰਦਾ ਹੈ, ਜੋ ਬਿਮਾਰੀਆਂ ਨੂੰ ਵਧਾਉਂਦਾ ਹੈ। ਰਸਤੇ ਦੇ ਕੰਢਿਆਂ ਤੇ ਕੂੜਾ-ਕਕ੍ਰਾਂ ਦਾ ਢੇਰ ਲੱਗਾ ਹੋਇਆ ਹੈ, ਜਿਸ ਨਾਲ ਮੱਛਰਾਂ ਅਤੇ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ਾਂ ਵਿੱਚ ਇਹ ਰਸਤਾ ਛੱਪੜ ਬਣ ਜਾਂਦਾ ਹੈ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਰਸਤੇ ਨੂੰ ਠੀਕ ਨਹੀਂ ਕੀਤਾ ਗਿਆ ਤਾਂ ਧਰਨਾ ਦੇਣ ਲਈ ਮਜਬੂਰ ਹੋਣਗੇ। ਉਹਨਾਂ ਨੇ ਮੰਗ ਕੀਤੀ ਕਿ ਸ਼ੂਗਰ ਮਿਲ ਪ੍ਰਬੰਧਨ ਅਤੇ ਸਥਾਨਕ ਪ੍ਰਸ਼ਾਸਨ ਮਿਲ ਕੇ ਰਸਤੇ ਨੂੰ ਤੁਰੰਤ ਠੀਕ ਕਰਵਾਏ। ਉਧਰ ਦੂਜੇ ਪਾਸੇ ਕਿਸਾਨ ਯੂਨੀਅਨ ਆਗੂ ਸੁਖਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਲਵਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ “ਅਸੀਂ ਪਹਿਲਾਂ ਹੀ ਬਕਾਇਆ ਪੈਸਿਆਂ ਕਾਰਨ ਚਿੰਤਤ ਹਾਂ, ਉਪਰੋਂ ਰਸਤੇ ਦੀ ਖਸਤਾ ਹਾਲਤ ਪ੍ਰੇਸ਼ਾਨ ਕਰ ਰਹੀ ਹੈ। ਇਲਾਕੇ ਵਿੱਚ ਗੰਨੇ ਦੀ ਪੀੜ੍ਹੀ ਸੀਜ਼ਨ ਜਾਰੀ ਹੈ, ਪਰ ਇਹ ਸਮੱਸਿਆ ਨੇ ਕਿਸਾਨਾਂ ਨੂੰ ਹੋਰ ਪਰੇਸ਼ਾਨੀ ਵਿੱਚ ਪਾ ਦਿੱਤਾ। ਕਿਸਾਨਾਂ ਨੇ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਬਾਰੇ ਪੁੱਛੇ ਜਾਣ ਤੇ ਮਿੱਲ ਦੇ ਜੀਐਮ ਵਿਮਲ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਕਿਸਾਨਾਂ ਨੂੰ ਸਮੱਸਿਆ ਆ ਰਹੀਆਂ ਹਨ ਸਰਕਾਰ ਵੱਲੋਂ ਪੈਸਾ ਆਉਣ ਤੇ ਜਲਦ ਹੀ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।