ਪੰਜਾਬ ਮੋਗਾ ਪਹੁੰਚੇ ਭਾਜਪਾ ਆਗੂ ਅਨਿਲ ਸਰੀਨ ਨੇ ਘੇਰੀ ਸਰਕਾਰ/ ਸਾਧੇ ਤਿੱਖੇ ਨਿਸ਼ਾਨੇ/ ਮੁੱਖ ਮੰਤਰੀ ਸਿਹਤ ਯੋਜਨਾ ’ਤੇ ਚੁੱਕੇ ਸਵਾਲ By admin - January 24, 2026 0 6 Facebook Twitter Pinterest WhatsApp ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਅੱਜ ਮੋਗਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਦੇ ਜ਼ਿਲ੍ਹਾ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਫਤ ਇਲਾਜ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਮੁੱਖ ਮਤਰੀ ਸਿਹਤ ਯੋਜਨਾ ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ਨਾਲ ਵੱਡਾ ਫਰਾਡ ਹੈ ਅਤੇ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਬੀਜੇਪੀ ਆਗੂ ਨੇ ਕਿਹਾ ਕਿ ਇਹ ਸਕੀਮ ਸਿਰਫ਼ ਨਾਂ ਦੀ ਹੈ ਅਤੇ ਅਸਲ ਵਿੱਚ ਪੰਜਾਬ ਦੀ ਜਨਤਾ ਨਾਲ ਇਕ ਹੋਰ ਵੱਡਾ ਫਰਾਡ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਹਕੀਕਤ ਵਿੱਚ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸਿਰਫ਼ 1 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਸਮਝੌਤਾ ਕੀਤਾ ਗਿਆ ਹੈ। ਬਾਕੀ ਦੇ 9 ਲੱਖ ਰੁਪਏ ਦਾ ਭਾਰ ਕੌਣ ਝੱਲੇਗਾ, ਇਸ ਬਾਰੇ ਸਰਕਾਰ ਕੋਲ ਕੋਈ ਸਪਸ਼ਟ ਜਵਾਬ ਨਹੀਂ ਹੈ। ਅਨਿਲ ਸਰੀਨ ਨੇ ਸਵਾਲ ਉਠਾਇਆ ਕਿ ਜੋ ਸਰਕਾਰ ਹੁਣ ਤੱਕ 4 ਲੱਖ 17 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ ਅਤੇ ਤਨਖਾਹਾਂ ਦੇਣ ਲਈ ਵੀ ਹੋਰ ਕਰਜ਼ਾ ਲੈਣ ਦੀ ਤਿਆਰੀ ‘ਚ ਹੈ, ਉਹ ਸਰਕਾਰ ਪ੍ਰਤੀ ਵਿਅਕਤੀ 9 ਲੱਖ ਰੁਪਏ ਦਾ ਇਲਾਜ ਕਿਵੇਂ ਮੁਹੱਈਆ ਕਰਵਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਸਕੀਮ ਲਈ ਬਜਟ ਵਿੱਚ ਕੋਈ ਢੰਗ ਦੀ ਐਲੋਕੇਸ਼ਨ ਨਹੀਂ ਕੀਤੀ ਗਈ। ਜੇ 25 ਤੋਂ 40 ਫੀਸਦੀ ਲੋਕ ਵੀ ਇਸ ਯੋਜਨਾ ਦਾ ਲਾਭ ਲੈਂਦੇ ਹਨ, ਤਾਂ ਇਹ ਖਰਚਾ ਪੰਜਾਬ ਦੇ ਬਜਟ ਤੋਂ ਕਈ ਗੁਣਾ ਵੱਧ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਐਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਦੋ ਸਾਲਾਂ ਤੋਂ ਤਨਖਾਹ ਨਹੀਂ ਮਿਲੀ, ਪੀਏਯੂ ਦੀ ਗਰਾਂਟ ਬਕਾਇਆ ਹੈ, ਆਯੁਸ਼ਮਾਨ ਭਾਰਤ ਸਕੀਮ ਦੇ 600 ਕਰੋੜ ਰੁਪਏ ਹਸਪਤਾਲਾਂ ਦੇ ਫਸੇ ਹੋਏ ਹਨ, ਬਿਜਲੀ ਬੋਰਡ, ਪੀਆਰਟੀਸੀ ਅਤੇ ਹੋਰ ਵਿਭਾਗਾਂ ਦਾ ਭਾਰੀ ਬਕਾਇਆ ਚੱਲ ਰਿਹਾ ਹੈ। ਸਕੂਲਾਂ ਵਿੱਚ ਨਾ ਯੂਨੀਫਾਰਮ ਮਿਲੀ ਹੈ, ਨਾ ਕਿਤਾਬਾਂ, ਨਾ ਹੀ ਮਿਡ-ਡੇ ਮੀਲ ਦਾ ਭੁਗਤਾਨ ਹੋਇਆ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ 15 ਦਿਨਾਂ ਵਿੱਚ ਹਸਪਤਾਲਾਂ ਨੂੰ ਭੁਗਤਾਨ ਕਰਨ ਦੇ ਦਾਅਵੇ ਕਰਨਾ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਬਰਾਬਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰੀ ਯੋਜਨਾ ਦਿੱਲੀ ਤੋਂ ਚਲਾਈ ਜਾ ਰਹੀ ਹੈ ਅਤੇ ਪੰਜਾਬ ਦੀ ਸਰਕਾਰ ਸਿਰਫ਼ ਮਖੌਟਾ ਬਣ ਕੇ ਰਹਿ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਿਹਤ ਬੀਮਾ ਯੋਜਨਾ ਦੀ ਫੰਡਿੰਗ ਅਤੇ ਇੰਪਲੀਮੈਂਟੇਸ਼ਨ ਬਾਰੇ ਤੁਰੰਤ ਸਪਸ਼ਟੀਕਰਨ ਦੇਵੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਨਾ ਯੂਨੀਫਾਰਮ ਮਿਲੀ ਹੈ, ਨਾ ਕਿਤਾਬਾਂ, ਨਾ ਹੀ ਮਿਡ-ਡੇ ਮੀਲ ਦਾ ਭੁਗਤਾਨ ਹੋਇਆ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ 15 ਦਿਨਾਂ ਵਿੱਚ ਹਸਪਤਾਲਾਂ ਨੂੰ ਭੁਗਤਾਨ ਕਰਨ ਦੇ ਦਾਅਵੇ ਕਰਨਾ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਬਰਾਬਰ ਹੈ। ਅਨਿਲ ਸਰੀਨ ਨੇ ਦੋਸ਼ ਲਗਾਇਆ ਕਿ ਇਹ ਸਾਰੀ ਯੋਜਨਾ ਦਿੱਲੀ ਤੋਂ ਚਲਾਈ ਜਾ ਰਹੀ ਹੈ।