ਪੰਜਾਬ ਗੁਰਦਾਸਪੁਰ ’ਚ ਸੜਕ ’ਤੇ ਪੁੱਟੇ ਟੋਏ ’ਚ ਡਿੱਗੀ ਕਾਰ/ ਸੀਵਰੇਜ ਮਹਿਕਮੇ ਨੇ ਪੁੱਟਿਆ ਸੀ ਟੋਇਆ/ ਗੱਡੀ ਦਾ ਭਾਰੀ ਨੁਕਸਾਨ, ਮਾਲਕ ਨੇ ਮੰਗਿਆ ਮੁਆਵਜ਼ਾ By admin - January 24, 2026 0 4 Facebook Twitter Pinterest WhatsApp ਗੁਰਦਾਸਪੁਰ ਦੀ ਰਜਿੰਦਰ ਗਾਰਡਨ ਕਾਲੋਨੀ ਵਿਚ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਸੀਵਰੇਜ ਲਈ ਪੁੱਟੇ ਟੋਏ ਵਿਚ ਇਕ ਕਾਰ ਡਿੱਗ ਗਈ। ਗਨੀਮਤ ਇਹ ਰਹੀ ਕਿ ਕਾਰ ਸਵਾਰਾਂ ਦਾ ਬਚਾਅ ਰਿਹਾ ਜਦਕਿ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਕਾਰ ਮਾਲਕ ਨੇ ਹਾਦਸੇ ਲਈ ਸੀਵਰੇਜ ਮਹਿਕਮੇ ਨੂੰ ਜ਼ਿੰਮੇਵਾਰ ਦਸਦਿਆਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਕਾਰਡ ਮਾਲਕ ਪ੍ਰਿੰਸ ਦੇ ਦੱਸਣ ਮੁਤਾਬਕ ਸਬੰਧਤ ਮਹਿਕਮੇ ਨੇ ਸੜਕ ਤੇ ਕੋਈ ਚਿਤਾਵਨੀ ਬੋਰਡ ਨਹੀਂ ਸੀ ਲਾਇਆ, ਇਸ ਅਣਗਹਿਲੀ ਬਦਲੇ ਕਾਰਵਾਈ ਹੋਣੀ ਚਾਹੀਦੀ ਹੈ। ਲੋਕਾਂ ਦੇ ਦੱਸਣ ਮੁਤਾਬਕ ਇੱਥੇ ਕੁਝ ਦਿਨ ਪਹਿਲਾਂ ਸੜਕਾਂ ਅਤੇ ਸੀਵਰੇਜ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਜਿਸ ਲਈ ਵੱਡੇ ਵੱਡੇ ਟੋਏ ਪੁੱਟੇ ਗਏ ਹਨ ਜਿਨ੍ਹਾਂ ਨੂੰ ਸਮਾਂ ਰਹਿੰਦੇ ਭਰਿਆ ਨਹੀਂ ਗਿਆ ਜੋ ਬਾਰਿਸ਼ ਕਾਰਨ ਪਾਣੀ ਨਾਲ ਭਰ ਗਏ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਸਦਰ ਬਾਜ਼ਾਰ ਵਿਖੇ ਰਹਿਣ ਵਾਲਾ ਪ੍ਰਿੰਸ ਨਾਮ ਦਾ ਨੌਜਵਾਨ ਜੋ ਆਪਣੀ ਪਤਨੀ ਨੂੰ ਛੱਡਣ ਇਧਰ ਆਇਆ ਸੀ। ਗੁਰਜਿੰਦਰ ਸਿੰਘ ਉਰਫ ਪ੍ਰਿੰਸ ਦੇ ਦੱਸਣ ਮੁਤਾਬਕ ਉਹ ਆਪਣੀ ਪਤਨੀ ਨੂੰ ਛੱਡਣ ਲਈ ਰਜਿੰਦਰ ਗਾਰਡਨ ਕਲੋਨੀ ਆਇਆ ਸੀ। ਉਸ ਨੇ ਦੱਸਿਆ ਕਿ ਗੱਡੀ ਟੋਏ ਵਿੱਚੋਂ ਕੱਢਣ ਦੀ ਕੋਸ਼ਿਸ਼ ਵਿੱਚ ਪਲਟਦੇ ਪਲਟਦੇ ਮਸਾ ਬੱਚੀ। ਜੇਕਰ ਗੱਡੀ ਕਾਰ ਪਲਟ ਜਾਂਦੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਸਨੇ ਕਿਹਾ ਕਿ ਇਹ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਹੋਇਆ ਹੈ ਕਿਉਂਕਿ ਕਾਫੀ ਦਿਨਾਂ ਤੋਂ ਬਾਰਿਸ਼ ਦਾ ਅਲਰਟ ਦਿੱਤਾ ਜਾ ਰਿਹਾ ਸੀ ਇਸ ਕਾਰਨ ਕੰਮ ਬਾਰਿਸ਼ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ ਸੀ ਜਾਂ ਫਿਰ ਇੱਥੇ ਕੋਈ ਸਾਵਧਾਨੀ ਬੋਰਡ ਲੱਗੇ ਹੋਣੇ ਚਾਹੀਦੇ ਸਨ ਤਾਂ ਜੋ ਆਉਣ ਜਾਣ ਵਾਲੇ ਸਾਵਧਾਨੀ ਨਾਲ ਇੱਥੋਂ ਗੁਜਰਨ। ਉਨ੍ਹਾਂ ਹੋਏ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ।