ਤਰਨ ਤਾਰਨ ਪੁਲਿਸ ਨਸ਼ਿਆਂ ਦੀ ਖੇਪ ਸਮੇਤ ਤਿੰਨ ਗ੍ਰਿਫਤਾਰ/ ਇਕ ਕਿੱਲੋ ਤੋਂ ਵਧੇਰੇ ਹੈਰੋਇਨ, ਮੋਬਾਈਲ ਤੇ ਮੋਟਰ ਸਾਈਕਲ ਬਰਾਮਦ

0
9

ਐਂਕਰ-ਤਰਨ ਤਾਰਨ ਅਧੀਨ ਆਉਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ  1 ਕਿੱਲੋ 11 ਗ੍ਰਾਮ ਹੈਰੋਇਨ, 2 ਮੋਬਾਇਲ ਫੋਨ, ਇੱਕ ਮੋਟਰਸਾਇਕਲ ਬਰਾਮਦ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਪਾਰਟੀ ਨੇ ਗਸਤ ਦੌਰਾਨ ਤਿੰਨ ਮੋਟਰ ਸਾਈਕਲ  ਸਵਾਰਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਤੇ ਤਲਾਸ਼ੀਲਈ ਤਾਂ ਉਨ੍ਹਾਂ ਕੋਲੋਂ ਹੈਰੋਇਨ, ਮੋਬਾਈਲ ਫੋਨ ਤੇ ਮੋਟਰ ਸਾਈਕਲ ਬਰਾਮਦ ਹੋਇਆ।
ਪੁਛਗਿੱਛ ਦੌਰਾਨ ਮੁਲਜਮਾਂ ਨੇ ਆਪਣਾ ਨਾਮ ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨੂਰਦੀ, ਅਰਸਦੀਪ ਸਿੰਘ ਪੁੱਤਰ ਦਿਲਦਾਗ ਸਿੰਘ ਵਾਸੀ ਨਾਰਲੀ ਅਤੇ  ਅੰਮ੍ਰਿਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਾਰਲੀ ਦੱਸਿਆ। ਮੁਲਜਮਾਂ ਦੇ ਦੱਸਣ ਮੁਤਾਬਕ ਇਹ ਨਸ਼ਾ ਪਾਕਿਸਤਾਨ ਦੇ ਸਮੱਗਲਰ ਨੂੰ ਅਰਸਦੀਪ ਸਿੰਘ ਦੇ ਮੋਬਾਇਲ ਫੋਨ ਤੋ ਲੋਕੇਸ਼ਨ ਪਾ ਕੇ ਪਿੰਡ ਵਾ ਤਾਰਾ ਸਿੰਘ ਦੀ ਦਾਣਾ ਮੰਡੀ ਵਿਚ ਸੁੱਟਿਆ ਸੀ।
ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੋਸੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here