ਬਠਿੰਡਾ ’ਚ ਬਰਸਾਤ ਦੀ ਦਸਤਕ/ ਬਸੰਤ ਪੰਚਮੀ ਤੇ ਪਤੰਗਬਾਜ਼ੀ ਦੇ ਰੰਗ ਨੂੰ ਕੀਤਾ ਫਿੱਕਾ

0
5

ਮਾਲਵੇ ਦੇ ਵਿੱਚ ਬਸੰਤ ਪੰਚਮੀ ਮੌਕੇ ਹੋਣ ਵਾਲੀ ਪਤੰਗਬਾਜ਼ੀ ਦਾ ਤਿਉਹਾਰ ਕਾਫੀ ਉਤਸਾਹ ਨਾਲ ਨੌਜਵਾਨਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਮੌਕੇ ਨੌਜਵਾਨਾਂ ਦੇ ਵੱਲੋਂ ਭਾਰੀ ਉਤਸਾਹ ਦੇ ਨਾਲ ਪਤੰਗਬਾਜ਼ੀ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਮੌਸਮ ਦੇ ਬਦਲੇ ਮਿਜ਼ਾਜ ਨੇ ਇਸ ਬਸੰਤ ਪੰਚਮੀ ਤੇ ਕੀਤੀ ਜਾਣ ਵਾਲੀ ਪਤੰਗਬਾਜ਼ੀ ਦਾ ਰੰਗ ਫਿੱਕਾ ਕਰ ਦਿੱਤਾ ਹੈ। ਗੱਲ ਜੇਕਰ ਬਠਿੰਡਾ ਦੀ ਕੀਤੀ ਜਾਵੇ ਤਾਂ ਇੱਥੇ ਰਾਤ ਤੋਂ ਹੋ ਰਹੀ ਬਾਰਿਸ਼ ਨੇ ਪਤੰਗਬਾਜਾਂ ਦੇ ਲਈ ਮਾਯੂਸੀ ਖੜੀ ਕਰ ਦਿੱਤੀ ਹੈ। ਦੂਜੇ ਪਾਸੇ ਕਿਸਾਨਾਂ ਅੰਦਰ ਮੀਂਹ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਬਸੰਤ ਪੰਚਮੀ ਦੀ ਲੋਕ ਬੇਸਬਰੀ ਨਾਲ ਉਡੀਕ ਕਰਦੇ ਹਨ ਅਤੇ ਇਸ ਦਿਨ ਲੋਕ ਪਤੰਗਬਾਜ਼ੀ ਦੇ ਨਾਲ ਨਾਲ ਆਪਣੇ ਘਰਾਂ ਉੱਤੇ ਵੱਡੇ ਸਪੀਕਰ ਲਗਾ ਕੇ ਡੀਜੇ ਚਲਾ ਕੇ ਖੁਸ਼ੀਆਂ ਮਨਾਉਂਦੇ ਹਨ ਪਰ ਅੱਜ ਬਦਲ ਮੌਸਮ ਦੇ ਮਿਜ਼ਾਜ ਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਮਾਯੂਸ ਕਰ ਦਿੱਤਾ ਐ।
ਉਧਰ ਇਸ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਉਤੇ ਰੌਣਕ ਲਿਆ ਦਿੱਤੀ ਹੈ। ਖਾਸ ਕਰ ਕੇ ਕਣਕ ਦੀ ਫਸਲ ਨੂੰ ਇਸ ਵੇਲੇ ਪਾਣੀ ਦੀ ਭਾਰੀ ਲੋੜ ਸੀ ਅਤੇ ਕਿਸਾਨ ਲਗਾਤਾਰ ਪਾਣੀ ਲਗਾ ਰਹੇ ਸੀ ਪਰ ਅੱਜ ਰਾਤ ਤੋਂ ਸ਼ੁਰੂ ਹੋਣ ਮੀਂਹ ਨੇ ਕਣਕ ਦੀ ਪਾਣੀ ਦੀ ਮੰਗ ਪੂਰੀ ਕਰ ਦਿੱਤੀ ਹੈ। ਦੂਜੇ ਪਾਸੇ ਪਹਾੜਾਂ ਅੰਦਰ ਪਏ ਮੀਂਹ ਤੇ ਬਰਫਬਾਰੀ ਕਾਰਨ ਠੰਢ ਦੇ ਮੁੜ ਵਧਣ ਦੇ ਆਸਾਰ ਹਨ, ਜਿਸ ਨਾਲ ਕਣਕ ਦੀ ਫਸਲ ਲਾਹਾ ਮਿਲ ਸਕਦਾ ਹੈ। ਕੁੱਲ ਮਿਲਾ ਕੇ ਇਹ ਮੀਂਹ ਜਿੱਥੇ ਬਸੰਤ ਮਨਾਉਣ ਵਾਲਿਆਂ ਲਈ ਮਾਯੂਸੀ ਦਾ ਕਾਰਨ ਬਣਿਆ ਹੈ ਉਥੇ ਹੀ ਕਿਸਾਨਾਂ ਦੇ ਸੁੱਕੀ ਠੰਢ ਤੋਂ ਪ੍ਰੇਸ਼ਾਨ ਲੋਕਾਂ ਲਈ ਲਾਹੇਵੰਦਾ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here